ਪ੍ਰਮਾਣੂ ਗੈਰ-ਪ੍ਰਸਾਰ ''ਤੇ ਚਰਚਾ ਕਰਨ ਲਈ ਇਕੱਠੇ ਹੋਏ ਪੀ5 ਮੈਂਬਰ
Wednesday, Jan 30, 2019 - 10:08 PM (IST)

ਬੀਜਿੰਗ— ਐਨ.ਐਸ.ਜੀ. 'ਚ ਭਾਰਤ ਦਾ ਵਿਰੋਧ ਕਰ ਰਹੇ ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਐਨ.ਪੀ.ਟੀ. ਨੂੰ ਲਾਗੂ ਕਰਨ ਲਈ ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰਾਂ ਨੇ ਪ੍ਰਮਾਣੂ ਮੁੱਦਿਆਂ 'ਤੇ ਚਰਚਾ ਕਰਨ ਲਈ ਦੋ ਦਿਨਾਂ ਦੀ ਮੀਟਿੰਗ ਸ਼ੁਰੂ ਕੀਤੀ ਹੈ। ਚੀਨ 48 ਦੇਸ਼ਾਂ ਦੇ ਪ੍ਰਮਾਣੂ ਸਪਲਾਇਰ ਗਰੁੱਪ (ਐਨ.ਐਸ.ਜੀ.) 'ਚ ਭਾਰਤ ਦਾ ਇਹ ਕਹਿ ਕੇ ਵਿਰੋਧ ਕਰ ਰਿਹਾ ਹੈ ਕਿ ਭਾਰਤ ਨੇ ਪ੍ਰਮਾਣੂ ਗੈਰ-ਪ੍ਰਸਾਰ ਸਮਝੌਤੇ(ਐਨ.ਪੀ.ਟੀ.) 'ਤੇ ਹਸਤਾਖਰ ਨਹੀਂ ਕੀਤੇ ਹਨ, ਜਦਕਿ ਅਮਰੀਕਾ ਅਤੇ ਰੂਸ ਸਮੇਤ ਪੀ5 ਦੇ ਹੋਰ ਮੈਂਬਰਾਂ ਨੇ ਪ੍ਰਮਾਣੂ ਗੈਰ-ਪ੍ਰਸਾਰ ਨੂੰ ਲੈ ਕੇ ਭਾਰਤ ਨੂੰ ਸਮਰਥਨ ਦਿੱਤਾ ਹੈ।
ਚੀਨ, ਫਰਾਂਸ, ਰੂਸ, ਯੂ.ਕੇ. ਅਤੇ ਅਮਰੀਕਾ ਸੰਯੂਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਹਨ। (ਯੂ.ਐਨ.ਐਸ.ਸੀ.) ਨੂੰ ਪੀ5 ਦੇਸ਼ ਵੀ ਕਿਹਾ ਜਾਂਦਾ ਹੈ। ਪ੍ਰਮਾਣੂ ਨਿਰਮਾਣ ਅਤੇ ਪ੍ਰਮਾਣੂ ਊਰਜਾ ਦੇ ਸ਼ਾਂਤੀਪੂਰਨ ਵਰਤੋਂ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਲਈ ਮੀਟਿੰਗ ਹੋ ਰਹੀ ਹੈ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰੀ 'ਗੇਗ ਸ਼ੁਆਂਗ' ਨੇ ਕਿਹਾ ਕਿ (ਐਨ.ਪੀ.ਟੀ.) ਅੰਤਰਾਸ਼ਟਰੀ ਪ੍ਰਮਾਣੂ ਨਿਰਮਾਣ, ਪ੍ਰਮਾਣੂ ਗੈਰ-ਪ੍ਰਸਾਰ ਅਤੇ ਅੰਤਰਾਸ਼ਟਰੀ ਸੁਰੱਖਿਆ ਪ੍ਰਣਾਲੀ ਦਾ ਅਧਾਰ ਹੈ। ਉਨ੍ਹਾਂ ਕਿਹਾ ਐਨ.ਪੀ.ਟੀ. ਨੇ ਇਨ੍ਹਾਂ ਤਿੰਨਾਂ ਪਹਿਲੂਆਂ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਚੀਨ ਸਮਝੌਤੇ ਦੇ ਤਿੰਨਾਂ ਮਹੱਤਵਪੂਰਨ ਟੀਚਿਆਂ ਨੂੰ ਨਿਭਾਊਣ ਦੇ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਸਾਡਾ ਮੰਨਣਾ ਹੈ ਕਿ ਅੰਤਰਾਸ਼ਟਰੀ ਭਾਈਚਾਰੇ ਨੂੰ ਬਹੁਵਾਦ 'ਤੇ ਚੱਲਣਾ ਚਾਹੀਦਾ ਹੈ ਅਤੇ ਗੈਰ-ਪ੍ਰਸਾਰ ਪ੍ਰਮਾਣੂ ਊਰਜਾ ਨੂੰ ਸ਼ਾਂਤੀਪੂਰਨ ਢੰਗ ਨਾਲ ਉਪਯੋਗ ਕਰਨਾ ਚਾਹੀਦਾ ਹੈ। ਐਨ.ਐਸ.ਜੀ. 'ਚ ਭਾਰਤ ਦੇ ਪ੍ਰਵੇਸ਼ ਨੂੰ ਲੈ ਕੇ ਚੀਨ ਦੇ ਵਿਰੋਧ ਦਾ ਸਿੱਧਾ ਹਵਾਲਾ ਦਿੱਤੇ ਬਗੈਰ ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਾਨੂੰ ਵਿਆਪਕ ਵਿਚਾਰ ਕਰਨਾ ਚਾਹੀਦਾ ਹੈ ਤੇ ਸਮਝੌਤੇ ਨੂੰ ਲਾਗੂ ਕਰਨ ਦੇ ਦੋਹਰੇ ਮਾਪਦੰਡ ਦਾ ਵਿਰੋਧ ਕਰਦੇ ਹੋਏ ਵਿਆਪਕ ਢੰਗ ਨਾਲ ਸੋਚਣਾ ਚਾਹੀਦਾ ਹੈ।