ਆਕਸਫੋਰਡ ਯੂਨੀਵਰਸਿਟੀ ਦਾ ਕੋਰੋਨਾ ਟੀਕਾ ਵੱਧ ਉਮਰ ਦੇ ਲੋਕਾਂ ਲਈ ਲਾਹੇਵੰਦ

11/19/2020 5:36:55 PM

ਲੰਡਨ- ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਕੋਰੋਨਾ ਟੀਕਾ 56-69 ਉਮਰ ਵਰਗ ਦੇ ਲੋਕਾਂ ਅਤੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਸਿਹਤ ਵਿਚ ਸੁਧਾਰ ਕਰਨ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ। 

ਇਸ ਟੀਕੇ ਦੇ ਸਬੰਧਤ ਇਹ ਜਾਣਕਾਰੀ ਵੀਰਵਾਰ ਨੂੰ 'ਲੈਂਸੈਟ' ਰਸਾਲੇ ਵਿਚ ਪ੍ਰਕਾਸ਼ਿਤ ਹੋਈ, ਜਿਸ ਦਾ ਵਿਕਾਸ ਭਾਰਤੀ ਸੀਰਮ ਸੰਸਥਾਨ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ। ਅਧਿਐਨ ਵਿਚ 560 ਸਿਹਤਮੰਦ ਬਾਲਗਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਪਾਇਆ ਗਿਆ ਕਿ ਸੀ. ਐੱਚ. ਏ. ਡੀ. ਓ. ਐਕਸ. 1 ਐਨਕੋਵ-19 ਨਾਂ ਦਾ ਇਹ ਟੀਕਾ ਨੌਜਵਾਨਾਂ ਦੀ ਤੁਲਨਾ ਵਿਚ ਵਧੇਰੇ ਉਮਰ ਦੇ ਲੋਕਾਂ ਲਈ ਵਧੇਰੇ ਉਤਸਾਹਜਨਕ ਰਿਹਾ ਹੈ। 

ਇਸ ਦਾ ਮਤਲਬ ਹੈ ਕਿ ਇਹ ਟੀਕਾ ਵਧੇਰੇ ਉਮਰ ਵਾਲੇ ਲੋਕਾਂ ਵਿਚ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਸਮਰੱਥਾ ਰੱਖਦਾ ਹੈ ਕਿਉਂਕਿ ਵਧੇਰੇ ਉਮਰ ਹੋਣ ਕਾਰਨ ਲੋਕਾਂ ਵਿਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਣ ਦਾ ਖਤਰਾ ਵਧੇਰੇ ਰਹਿੰਦਾ ਹੈ। ਆਕਸਫੋਰਡ ਟੀਕਾ ਸਮੂਹ ਨਾਲ ਜੁੜੇ ਡਾਕਟਰ ਮਹੇਸ਼ੀ ਰਾਮਾਸਾਮੀ ਨੇ ਵਧੇਰੇ ਉਮਰ ਦੇ ਲੋਕਾਂ ਵਿਚ ਟੀਕੇ ਦੇ ਚੰਗੇ ਨਤੀਜਿਆਂ 'ਤੇ ਖ਼ੁਸ਼ੀ ਸਾਂਝੀ ਕੀਤੀ। ਬ੍ਰਿਟੇਨ ਆਕਸਫੋਰਡ ਟੀਕੇ ਦੀ 10 ਕਰੋੜ ਖੁਰਾਕ ਦਾ ਪਹਿਲਾਂ ਹੀ ਆਰਡਰ ਦੇ ਚੁੱਕਾ ਹੈ। 
 


Lalita Mam

Content Editor

Related News