ਕੁੱਤੇ ਪਾਲੋਗੇ ਤਾਂ ਹਾਰਟ ਅਟੈਕ ਨਾਲ ਮੌਤ ਹੋਣ ਦਾ ਖਤਰਾ ਹੋਵੇਗਾ ਘੱਟ

Wednesday, Oct 09, 2019 - 08:54 PM (IST)

ਕੁੱਤੇ ਪਾਲੋਗੇ ਤਾਂ ਹਾਰਟ ਅਟੈਕ ਨਾਲ ਮੌਤ ਹੋਣ ਦਾ ਖਤਰਾ ਹੋਵੇਗਾ ਘੱਟ

ਲੰਡਨ— ਜਿਨ੍ਹਾਂ ਲੋਕਾਂ ਨੂੰ ਕੁੱਤਿਆਂ ਨਾਲ ਪਿਆਰ ਹੈ, ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਉਨ੍ਹਾਂ ਨੂੰ ਆਪਣੇ ਕੁੱਤੇ ਦਾ ਸਾਥ ਕਿੰਨੀ ਰਾਹਤ ਅਤੇ ਸਕੂਨ ਦਿੰਦਾ ਹੈ ਪਰ ਸ਼ਾਇਦ ਡਾਗ ਲਵਰਜ਼ ਵੀ ਇਸ ਗੱਲ ਤੋਂ ਅਣਜਾਣ ਹੋਣਗੇ ਕਿ ਕੁੱਤਾ ਪਾਲਣਾ ਉਨ੍ਹਾਂ ਦੇ ਦਿਲ ਦੀ ਸਿਹਤ ਦੇ ਲਈ ਕਿੰਨਾ ਫਾਇਦੇਮੰਦ ਹੈ। ਇਕ ਸਟੱਡੀ ਅਨੁਸਾਰ ਘਰ 'ਚ ਕੁੱਤੇ ਪਾਲਣਾ ਦਿਲ ਦਾ ਦੌਰਾ ਭਾਵ ਹਾਰਟ ਅਟੈਕ ਅਤੇ ਸਟਰੋਕ ਤੋਂ ਉਭਰ ਰਹੇ ਰੋਗੀਆਂ ਦੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇੰਨਾ ਹੀ ਨਹੀ, ਕੁੱਤੇ ਪਾਲਣ ਵਾਲੇ ਲੋਕਾਂ 'ਚ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖਤਰਾ ਵੀ ਕਾਫੀ ਘੱਟ ਹੋ ਜਾਂਦਾ ਹੈ।

ਕੁੱਤੇ ਪਾਲਣ ਵਾਲਿਆਂ ਦਾ ਬਲੱਡ ਪ੍ਰੈਸ਼ਰ ਹੁੰਦਾ ਹੈ ਘੱਟ
ਸਟੱਡੀ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਕੁੱਤੇ ਪਾਲਦੇ ਹਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ, ਕੁੱਤੇ ਨਾ ਪਾਲਣ ਵਾਲਿਆਂ ਦੀ ਤੁਲਨਾ 'ਚ ਕਾਫੀ ਘੱਟ ਹੁੰਦਾ ਹੈ। ਇਸ ਦਾ ਕਾਰਣ ਹੈ ਕਿ ਉਨ੍ਹਾਂ ਦੇ ਕੁੱਤੇ ਦਾ ਇਨਸਾਨ ਦੇ ਸਰੀਰ 'ਤੇ ਪਾਜ਼ੇਟਵ ਅਸਰ ਪੈਂਦਾ ਹੈ ਅਤੇ ਉਹ ਸਾਨੂੰ ਸ਼ਾਂਤ ਕਰਦੇ ਹਨ, ਨਾਲ ਹੀ ਕੁੱਤੇ ਪਾਲਣ ਵਾਲੇ ਕੁੱਤੇ ਨੂੰ ਬਾਹਰ ਘੁਮਾਉਣ ਦੇ ਕਾਰਣ ਜ਼ਿਆਦਾ ਸੈਰ ਕਰ ਲੈਂਦੇ ਹਨ।

ਤਣਾਅ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ ਤੁਹਾਡਾ ਡਾਗ
ਕੁੱਤੇ ਪਾਲਣ ਵਾਲੇ ਲੋਕਾਂ ਦੀ ਸਿਹਤ ਨਾਲ ਉਨ੍ਹਾਂ ਲੋਕਾਂ ਦੀ ਤੁਲਨਾ ਕੀਤੀ ਗਈ, ਜਿਨ੍ਹਾਂ ਨੂੰ ਦਿਲ ਦਾ ਦੌਰਾ ਜਾਂ ਸਟਰੋਕ ਨਹੀਂ ਪਿਆ ਸੀ। ਪਤਾ ਲੱਗਾ ਕਿ ਪਾਲਤੂ ਕੁੱਤੇ ਦੇ ਨਾਲ ਰਹਿਣ ਵਾਲੇ ਦਿਲ ਦੇ ਰੋਗੀਆਂ ਦੇ ਲਈ ਮੌਤ ਦਾ ਖਤਰਾ 33 ਫੀਸਦੀ ਘੱਟ ਸੀ। ਇੰਨਾ ਹੀ ਨਹੀਂ ਜੇਕਰ ਤੁਸੀ ਤਣਾਅ 'ਚ ਹੋ ਤਾਂ ਕੁੱਤੇ ਦੇ ਨਾਲ ਸਮਾਂ ਬਿਤਾਉਣਾ ਤੁਹਾਡੇ ਲਈ ਬਿਹਤਰ ਸਾਬਤ ਹੋ ਸਕਦਾ ਹੈ। ਕੁੱਤੇ ਦਾ ਸਾਥ ਤੁਹਾਡੇ ਦਿਮਾਗੀ ਤਣਾਅ ਨੂੰ ਘੱਟ ਕਰ ਕੇ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਘੱਟ ਕਰਨ 'ਚ ਵੀ ਮਦਦ ਕਰਦਾ ਹੈ।


author

Baljit Singh

Content Editor

Related News