ਕੈਨੇਡਾ ਦੇ ਇਸ ਸ਼ਹਿਰ ''ਚ ਸਿਰਫ਼ 10 ਡਾਲਰ ''ਚ ਘਰ ਬਣਾਉਣ ਲਈ ਮਿਲੇਗਾ ਪਲਾਟ, ਜਾਣੋ ਕੀ ਹੈ ਪੂਰੀ ਯੋਜਨਾ

Friday, Dec 15, 2023 - 03:47 AM (IST)

ਕੈਨੇਡਾ ਦੇ ਇਸ ਸ਼ਹਿਰ ''ਚ ਸਿਰਫ਼ 10 ਡਾਲਰ ''ਚ ਘਰ ਬਣਾਉਣ ਲਈ ਮਿਲੇਗਾ ਪਲਾਟ, ਜਾਣੋ ਕੀ ਹੈ ਪੂਰੀ ਯੋਜਨਾ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਸ਼ਹਿਰ ਓਂਟਾਰੀਓ ਦੇ ਉੱਤਰ 'ਚ ਸਥਿਤ ਇਕ ਕਸਬੇ 'ਚ ਲੋਕ ਨਵੇਂ ਸਾਲ ਮੌਕੇ ਸਿਰਫ਼ 10 ਡਾਲਰ 'ਚ ਆਪਣਾ ਘਰ ਲੈ ਸਕਣਗੇ। ਉੱਤਰੀ ਟੋਰਾਂਟੋ 'ਚ ਲਗਭਗ 7 ਘੰਟੇ ਦੀ ਦੂਰੀ 'ਤੇ ਸਥਿਤ ਕੋਚਰੇਨ ਦੀ ਨਗਰਪਾਲਿਕਾ ਘਰ ਬਣਾਉਣ ਲਈ ਸਿਰਫ਼ 10 ਡਾਲਰ 'ਚ ਪਲਾਟ ਦੇਣ ਦੀ ਪੇਸ਼ਕਸ਼ ਕਰ ਰਹੀ ਹੈ। 

ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ

ਇਹ ਫ਼ੈਸਲਾ ਓਂਟਾਰੀਓ ਨਗਰਪਾਲਿਕਾ ਦੀ ਬੈਠਕ 'ਚ ਲਿਆ ਗਿਆ ਸੀ। ਇਸ ਯੋਜਨਾ ਤੋਂ ਇਲਾਵਾ 50 ਹਜ਼ਾਰ ਡਾਲਰ ਤੱਕ 'ਚ ਵਿਕਣ ਵਾਲੇ ਪਲਾਟਾਂ 'ਤੇ ਵੀ 5 ਸਾਲਾਂ ਤੱਕ ਪ੍ਰਾਪਰਟੀ ਟੈਕਸ ਨਹੀਂ ਲਿਆ ਜਾਵੇਗਾ। 

ਕੋਚਰੇਨ ਦੇ ਮੇਅਰ ਪੀਟਰ ਪੋਲਿਟਿਸ ਮੁਤਾਬਕ ਇਸ ਯੋਜਨਾ 'ਚ ਲੋਕ ਕਾਫ਼ੀ ਉਤਸਾਹ ਦਿਖਾ ਰਹੇ ਹਨ ਤੇ ਹਿਣ ਤੱਕ ਪੰਜ ਹਜ਼ਾਰ ਦੇ ਕਰੀਬ ਲੋਕਾਂ ਨੇ ਇਸ 'ਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਲੋਕਾਂ ਨੂੰ ਵੀ ਦੱਸਿਆ ਕਿ ਕੋਚਰੇਨ ਛੋਟਾ ਕਸਬਾ ਹੋਣ ਅਤੇ ਘੱਟ ਆਬਾਦੀ ਕਾਰਨ ਇਹ ਯੋਜਨਾ ਨਹੀਂ ਲਿਆਂਦੀ ਗਈ, ਤਾਂ ਜੋ ਲੋਕ ਇੱਥੇ ਆ ਕੇ ਵਸਣ ਅਤੇ ਇੱਥੋਂ ਦੀ ਆਬਾਦੀ 'ਚ ਵਾਧਾ ਹੋ ਸਕੇ। ਸਗੋਂ ਇਹ ਇਲਾਕਾ ਬਹੁਤ ਹੀ ਸ਼ਾਂਤਮਈ, ਖੂਬਸੂਰਤ ਇਲਾਕਾ ਹੈ ਤੇ ਬਰਫੀਲੇ ਰਿੱਛਾਂ ਦਾ ਨਿਵਾਸ ਸਥਾਨ ਹੈ। 

ਇਹ ਵੀ ਪੜ੍ਹੋ- 24 ਘੰਟੇ ਪਹਿਲਾਂ ਲਾਪਤਾ ਹੋਈ 10ਵੀਂ ਦੀ ਵਿਦਿਆਰਥਣ ਦੀ ਸੜੀ ਹੋਈ ਲਾਸ਼ ਖਾਲੀ ਪਲਾਟ 'ਚੋਂ ਹੋਈ ਬਰਾਮਦ

ਉਨ੍ਹਾਂ ਦੱਸਿਆ ਕਿ ਇਹ ਯੋਜਨਾ ਉਨ੍ਹਾਂ ਨੌਜਵਾਨਾਂ ਲਈ ਲਿਆਂਦੀ ਗਈ ਹੈ, ਜੋ ਆਪਣੇ ਘਰ ਦਾ ਸੁਪਨਾ ਦੇਖ ਰਹੇ ਹਨ, ਪਰ ਮਹਿੰਗਾਈ ਕਾਰਨ ਉਨ੍ਹਾਂ ਨੂੰ ਆਪਣਾ ਇਹ ਸੁਫਨਾ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਯੋਜਨਾ ਦੀਆਂ ਸਾਰੀਆਂ ਸ਼ਰਤਾਂ ਅਤੇ ਯੋਗਤਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਅਗਲੇ ਸਾਲ ਦੀ ਸ਼ੁਰੂਆਤ 'ਚ ਇਹ ਯੋਜਨਾ ਸ਼ੁਰੂ ਕਰ ਦਿੱਤੀ ਜਾਵੇਗੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harpreet SIngh

Content Editor

Related News