ਮੈਕਸੀਕੋ 'ਚ ਪਲਟੀ ਬੱਸ, ਦਰਜਨ ਤੋਂ ਵੱਧ ਲੋਕਾਂ ਦੀ ਮੌਤ

Sunday, Jan 01, 2023 - 10:00 AM (IST)

ਮੈਕਸੀਕੋ 'ਚ ਪਲਟੀ ਬੱਸ, ਦਰਜਨ ਤੋਂ ਵੱਧ ਲੋਕਾਂ ਦੀ ਮੌਤ

ਮੈਕਸੀਕੋ ਸਿਟੀ (ਵਾਰਤਾ): ਪੱਛਮੀ ਮੈਕਸੀਕੋ ਵਿਚ ਇਕ ਭਿਆਨਕ ਬੱਸ ਹਾਦਸਾ ਵਾਪਰਿਆ। ਇੱਥੇ ਇਕ ਨਿੱਜੀ ਟੂਰ ਬੱਸ ਪਲਟ ਗਈ, ਜਿਸ ਵਿਚ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 47 ਲੋਕ ਜ਼ਖਮੀ ਹੋ ਗਏ। ਨਾਇਰਿਤ ਰਾਜ ਦੇ ਸਰਕਾਰੀ ਵਕੀਲ ਦੇ ਦਫਤਰ ਨੇ ਇਹ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ 5 ਸਾਲਾ ਬੱਚੀ ਨੇ ਦਿਖਾਈ ਬਹਾਦਰੀ, ਬਚਾਈ ਦੋ ਛੋਟੇ ਭਰਾਵਾਂ ਦੀ ਜਾਨ

ਇਹ ਹਾਦਸਾ ਸ਼ਨੀਵਾਰ ਨੂੰ ਵਾਪਰਿਆ। ਸਰਕਾਰੀ ਵਕੀਲਾਂ ਨੇ ਕਿਹਾ ਕਿ ਬੱਸ ਦੇ ਸਾਰੇ ਯਾਤਰੀ ਕੇਂਦਰੀ ਗੁਆਨਾਜੁਆਟੋ ਰਾਜ ਦੇ ਨਿਵਾਸੀ ਸਨ। ਉਹ ਬੀਚ ਦੀ ਯਾਤਰਾ ਤੋਂ ਵਾਪਸ ਆ ਰਹੇ ਸਨ।ਇਸ ਹਾਦਸੇ ਵਿੱਚ ਚਾਰ ਬੱਚਿਆਂ ਸਮੇਤ ਕੁੱਲ 15 ਲੋਕਾਂ ਦੀ ਮੌਤ ਹੋ ਗਈ।ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News