ਇਥੋਪੀਆ ''ਚ ਬੰਦੂਕਧਾਰੀਆਂ ਦਾ ਹਮਲਾ, 90 ਤੋਂ ਵੱਧ ਲੋਕਾਂ ਦਾ ਕਤਲ
Thursday, Dec 24, 2020 - 09:44 AM (IST)
ਅਦੀਸ ਅਬਾਬਾ- ਪੂਰਬੀ ਅਫਰੀਕੀ ਦੇਸ਼ ਇਥੋਪੀਆ ਦੇ ਪੱਛਮੀ ਬੇਨੀਸ਼ਾਂਗੁਲ-ਗੁਮੁਜ ਸੂਬੇ ਵਿਚ ਕੁਝ ਅਣਪਛਾਤੇ ਬੰਦੂਕਧਾਰੀਆਂ ਦੇ ਹਮਲੇ ਵਿਚ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਬੇਕੁਜੀ ਕੀਬੇਲ, ਬੁਲੇਨ ਵੀਰੇਡਾ ਤੇ ਮੇਟੇਕਲ ਖੇਤਰ ਵਿਚ ਰਿਹਾਇਸ਼ੀ ਇਲਾਕਿਆਂ ਵਿਚ ਬੁੱਧਵਾਰ ਨੂੰ ਹਮਲਾਵਰਾਂ ਨੇ ਉਸ ਸਮੇਂ ਹਮਲਾ ਕੀਤਾ, ਜਦ ਲੋਕ ਆਪਣੇ ਘਰਾਂ ਵਿਚ ਸੌਂ ਰਹੇ ਸਨ।
ਨੈਸ਼ਨਲ ਅਦੀਸ ਸਟੈਂਡਰਡ ਨਿਊਜ਼ ਮੁਤਾਬਕ ਲੋਕਾਂ ਦੇ ਕਤਲ ਕੀਤੇ ਗਏ ਤੇ ਘਰਾਂ ਨੂੰ ਲੁੱਟਿਆ ਗਿਆ। ਇਕ ਹੋਰ ਗਵਾਹ ਨੇ ਦੱਸਿਆ ਕਿ ਇਲਾਕੇ ਦੇ ਨਿਵਾਸੀਆਂ ਨੇ ਪੁਲਸ ਨੂੰ ਇਸ ਹਮਲੇ ਬਾਰੇ ਜਾਣਕਾਰੀ ਦਿੱਤੀ ਸੀ ਪਰ ਜਦ ਪੁਲਸ ਉੱਥੇ ਪੁੱਜੀ ਹਮਲਾਵਰ ਉੱਥੋਂ ਭੱਜ ਚੁੱਕੇ ਸਨ।
ਇਹ ਵੀ ਪੜ੍ਹੋ- ਇਜ਼ਰਾਇਲ 'ਚ ਕ੍ਰਿਸਮਸ ਮੌਕੇ ਲਾਈਆਂ ਗਈਆਂ ਕੋਰੋਨਾ ਸਬੰਧੀ ਪਾਬੰਦੀਆਂ
ਜ਼ਿਕਰਯੋਗ ਹੈ ਕਿ ਇਥੋਪੀਆ ਦੇ ਪੱਛਮੀ ਖੇਤਰ ਵਿਚ ਕਈ ਜਨਜਾਤੀ ਸਮੂਹ ਨਿਵਾਸ ਕਰਦੇ ਹਨ। ਇੱਥੇ ਅਮਹਾਰਾ ਭਾਈਚਾਰੇ ਦੇ ਲੋਕਾਂ ਨੂੰ ਹਮਲਾਵਰ ਆਪਣੇ ਨਿਸ਼ਾਨੇ 'ਤੇ ਲੈਂਦੇ ਹਨ। ਇਥੋਪੀਆ ਦੇ ਮਨੁੱਖੀ ਅਧਿਕਾਰ ਵਿਭਾਗ ਨੇ ਹਮਲੇ ਦੀ ਪੁਸ਼ਟੀ ਕੀਤੀ ਤੇ ਇਸ ਦੀ ਜਾਂਚ ਦੀ ਮੰਗ ਕੀਤੀ ਹੈ।
►ਇਥੋਪੀਆ ਵਿਚ ਹੋ ਰਹੇ ਕਤਲੇਆਮ ਨੂੰ ਰੋਕਣ ਵਿਚ ਉੱਥੋਂ ਦੀ ਸਰਕਾਰ ਦੀ ਅਸਫਲਤਾ ਬਾਰੇ ਕੁਮੈਟ ਬਾਕਸ ਵਿਚ ਦਿਓ ਰਾਇ