ਪਾਕਿਸਤਾਨ ''ਚ ਪਤੰਗਬਾਜ਼ੀ ਦੌਰਾਨ ਵਾਪਰੀਆਂ ਘਟਨਾਵਾਂ ''ਚ 60 ਤੋਂ ਵੱਧ ਲੋਕ ਜ਼ਖ਼ਮੀ

Saturday, Feb 19, 2022 - 03:08 PM (IST)

ਪਾਕਿਸਤਾਨ ''ਚ ਪਤੰਗਬਾਜ਼ੀ ਦੌਰਾਨ ਵਾਪਰੀਆਂ ਘਟਨਾਵਾਂ ''ਚ 60 ਤੋਂ ਵੱਧ ਲੋਕ ਜ਼ਖ਼ਮੀ

ਰਾਵਲਪਿੰਡੀ (ਏਐਨਆਈ): ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਬਸੰਤ ਤਿਉਹਾਰ ਦੇ ਜਸ਼ਨ ਦੌਰਾਨ ਪਤੰਗਬਾਜ਼ੀ ਨਾਲ ਸਬੰਧਤ ਘਟਨਾਵਾਂ ਵਿੱਚ ਲਗਭਗ 65 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਡਾਨ ਅਖ਼ਬਾਰ ਦੇ ਅਨੁਸਾਰ ਜ਼ਖਮੀਆਂ ਵਿੱਚੋਂ ਕਈਆਂ ਨੂੰ ਗੋਲੀ ਲੱਗੀ ਹੈ, ਜਦੋਂ ਕਿ ਇੱਕ ਮੁੰਡਾ ਕਥਿਤ ਤੌਰ 'ਤੇ ਛੱਤ ਤੋਂ ਡਿੱਗ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ -ਪਾਕਿਸਤਾਨ ਨੇ ਵੀ ਮੰਨਿਆ ਤਰਨਜੀਤ ਸੰਧੂ ਦਾ ਲੋਹਾ, ‘ਸਿੰਘ’ ਅਮਰੀਕਾ ’ਚ ਹਨ ਭਾਰਤੀ ਰਾਜਦੂਤ

ਪ੍ਰਕਾਸ਼ਨ ਨੇ ਇਕ ਨਾਗਰਿਕ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਜਿਹਾ ਜਾਪਦਾ ਸੀ ਕਿ ਅੱਜ ਸ਼ਹਿਰ ਵਿੱਚ ਕੋਈ ਪੁਲਸ ਨਹੀਂ ਹੈ ਕਿਉਂਕਿ ਅਸੀਂ ਪਿਛਲੇ ਸਮੇਂ ਵਿੱਚ ਇੰਨੀਆਂ ਗੋਲੀਆਂ ਦੀ ਆਵਾਜ਼ ਨਹੀਂ ਸੁਣੀਆਂ। ਕਈ ਜ਼ਖਮੀਆਂ ਨੂੰ ਜ਼ਿਲਾ ਹੈੱਡਕੁਆਰਟਰ (DHQ) ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਇਸ ਦੌਰਾਨ ਡਾਨ ਮੁਤਾਬਕ ਜ਼ਿਲ੍ਹਾ ਪੁਲਸ ਵੱਲੋਂ ਡਿਜੀਟਲ ਮੋਨੀਟਰਿੰਗ ਰਾਹੀਂ ਪਤੰਗ ਉਡਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।ਸ਼ਹਿਰ ਦੇ ਪੁਲਸ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਡਾਨ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਪਤੰਗ ਉਡਾਉਣ ਵਾਲਿਆਂ ਵਿਰੁੱਧ ਘੱਟੋ-ਘੱਟ 210 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।

ਪੜ੍ਹੋ ਇਹ ਅਹਿਮ ਖ਼ਬਰ- ਕਰਤਾਰਪੁਰ 'ਚ 74 ਸਾਲਾਂ ਬਾਅਦ ਮਿਲੀਆਂ ਵਿਛੜੇ ਪਰਿਵਾਰ ਦੀਆਂ ਦੋ ਪੀੜ੍ਹੀਆਂ, ਭਾਵੁਕ ਰਿਹਾ ਪਲ


author

Vandana

Content Editor

Related News