ਬ੍ਰਿਟੇਨ ਦੇ ਹਸਪਤਾਲਾਂ ''ਚ ਲੰਬੀ ਉਡੀਕ ਦੇ ਕਾਰਣ ਹਰ ਹਫ਼ਤੇ 250 ਤੋਂ ਵੱਧ ਲੋਕਾਂ ਦੀ ਮੌਤ
Tuesday, Apr 02, 2024 - 09:45 AM (IST)
ਲੰਡਨ (ਯੂ. ਐੱਨ. ਆਈ.)- ਮੰਨਿਆ ਜਾਂਦਾ ਹੈ ਕਿ ਯੂਨਾਈਟਿਡ ਕਿੰਗਡਮ ਵਿਚ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਵਿਚ ਲੰਬੀ ਉਡੀਕ ਦੇ ਸਮੇਂ ਕਾਰਨ 2023 ਵਿਚ ਇਕ ਹਫ਼ਤੇ ਵਿਚ ਔਸਤਨ 268 ਵਿਅਕਤੀਆਂ ਦੀ ਮੌਤ ਹੋ ਗਈ। ਰਾਇਲ ਕਾਲਜ ਆਫ਼ ਐਮਰਜੈਂਸੀ ਮੈਡੀਸਨ ਦੇ ਇਕ ਇਕ ਅਧਿਐਨ ਵਿਚ ਇਹ ਸਿੱਟਾ ਕੱਢਿਆ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕੱਲੇ ਇਸ ਸਾਲ ਫਰਵਰੀ ਵਿਚ ਬ੍ਰਿਟਿਸ਼ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਵਿਚ ਇਲਾਜ਼ ਕਰਾਉਣ ਲਈ 12 ਘੰਟਿਆਂ ਤੋਂ ਵੱਧ ਉਡੀਕ ਕਰਨ ਵਾਲੇ ਲੋਕਾਂ ਦੀ ਗਿਣਤੀ ਲਗਭਗ 45,000 ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਯੂ.ਕੇ. ਨੈਸ਼ਨਲ ਹੈਲਥ ਸਰਵਿਸ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਐਮਰਜੈਂਸੀ ਵਿਭਾਗਾਂ ਵਿਚ 1.5 ਮਿਲੀਅਨ ਤੋਂ ਵੱਧ ਮਰੀਜ਼ਾਂ ਨੇ 12 ਘੰਟੇ ਜਾਂ ਇਸ ਤੋਂ ਵੱਧ ਉਡੀਕ ਕੀਤੀ।
ਮਾਹਿਰਾਂ ਦਾ ਕਹਿਣਾ ਹੈ ਕਿ ਹਸਪਤਾਲ ਦੀ ਸਮਰੱਥਾ ਦੀ ਘਾਟ ਦਾ ਮਤਲਬ ਹੈ ਕਿ ਮਰੀਜ਼ ਲੋੜ ਤੋਂ ਵੱਧ ਸਮਾਂ ਰਹਿ ਰਹੇ ਹਨ ਅਤੇ ਐਮਰਜੈਂਸੀ ਵਿਭਾਗ ਦੇ ਸਟਾਫ ਦੁਆਰਾ ਦੇਖਭਾਲ ਜਾਰੀ ਰੱਖੀ ਜਾ ਰਹੀ ਹੈ। ਮਰੀਜ਼ ਅਕਸਰ ਗਲਿਆਰਿਆਂ ਜਾਂ ਐਂਬੂਲੈਂਸਾਂ ਵਿਚ ਪਏ ਦੇਖੇ ਜਾਂਦੇ ਹਨ। ਦੇਰੀ ਅਤੇ ਮੌਤ ਦਰ ਵਿਚਕਾਰ ਸਿੱਧਾ ਸਬੰਧ ਸਪੱਸ਼ਟ ਹੈ। ਮਰੀਜ਼ਾਂ ਨੂੰ ਟਾਲਣਯੋਗ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐੱਨ.ਐੱਚ.ਐੱਸ. ਇੰਗਲੈਂਡ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ, “ਅਸੀਂ ਪਿਛਲੇ ਸਾਲ ਦੇ ਮੁਕਾਬਲੇ ਫਰਵਰੀ ਵਿਚ ਹਾਜ਼ਰੀ 8.6 ਪ੍ਰਤੀਸ਼ਤ ਅਤੇ ਐਮਰਜੈਂਸੀ ਦਾਖਲਿਆਂ ਵਿਚ 7.7 ਪ੍ਰਤੀਸ਼ਤ ਦੇ ਵਾਧੇ ਦੇ ਨਾਲ, ਐਮਰਜੈਂਸੀ ਸੇਵਾਵਾਂ ਦੀ ਮੰਗ ਵਿਚ ਇੱਕ ਮਹੱਤਵਪੂਰਨ ਵਾਧਾ ਦੇਖਿਆ ਹੈ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਵਾਹਨਾਂ ਨੂੰ ਲੈ ਕੇ ਆਈ ਵੱਡੀ ਖ਼ਬਰ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲਿਆ ਇਹ ਸੰਕਲਪ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।