ਅਮਰੀਕਾ 'ਚ ਹਥਿਆਰਾਂ ਦਾ ਖ਼ੌਫ਼ ! ਨਵੇਂ ਸਾਲ ਦੇ ਪਹਿਲੇ ਤਿੰਨ ਦਿਨਾਂ 'ਚ ਗੋਲੀਬਾਰੀ 'ਚ 130 ਤੋਂ ਵੱਧ ਮੌਤਾਂ
Wednesday, Jan 04, 2023 - 11:42 AM (IST)
ਵਾਸ਼ਿੰਗਟਨ (ਵਾਰਤਾ)- ਨਵੇਂ ਸਾਲ 2023 ਦੇ ਪਹਿਲੇ 3 ਦਿਨਾਂ ਵਿਚ ਅਮਰੀਕਾ ਵਿਚ ਗੋਲੀਬਾਰੀ ਵਿਚ 130 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਮੰਗਲਵਾਰ ਨੂੰ ਗੈਰ-ਸਰਕਾਰੀ ਸੰਗਠਨ 'Gun Violence Archive' ਵੱਲੋਂ ਜਾਰੀ ਡਾਟਾ ਵਿਚ ਇਹ ਗੱਲ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਕੈਨੇਡੀਅਨ ਪੁਲਸ ਦੀ ਸਖ਼ਤ ਚਿਤਾਵਨੀ, ਇਨ੍ਹਾਂ 2 ਭਾਰਤੀਆਂ ਤੋਂ ਲੋਕ ਬਣਾ ਕੇ ਰੱਖਣ ਦੂਰੀ, ਜਾਣੋ ਵਜ੍ਹਾ
ਅੰਕੜਿਆਂ ਮੁਤਾਬਕ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਅਮਰੀਕਾ ਵਿਚ 131 ਲੋਕ ਗ਼ਲਤੀ ਨਾਲ ਜਾਂ ਜਾਣਬੁੱਝ ਕੇ ਮਾਰੇ ਗਏ ਹਨ ਅਤੇ 313 ਲੋਕ ਜ਼ਖ਼ਮੀ ਹੋਏ ਹਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਗੋਲੀਬਾਰੀ ਵਿਚ 2 ਬੱਚੇ ਅਤੇ 11 ਬਾਲਗ ਮਾਰੇ ਗਏ ਹਨ ਅਤੇ 34 ਬਾਲਗ ਅਤੇ 3 ਬੱਚੇ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ 2023 ਦੀ ਸ਼ੁਰੂਆਤ ਦੇ ਬਾਅਦ ਤੋਂ ਸਮੂਹਕ ਗੋਲੀਬਾਰੀ ਦੀਆਂ 6 ਘਟਨਾਵਾਂ ਵਾਪਰੀਆਂ ਹਨ, ਜਿਸ ਵਿਚ 4 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ: ਪਾਕਿ ਦੀ ਸਿਆਸਤ 'ਚ ਭੂਚਾਲ, ਹੀਰੋਇਨਾਂ ਨਾਲ ਜਿਸਮਾਨੀ ਸਬੰਧ ਬਣਾਉਂਦੇ ਸਨ ਬਾਜਵਾ ਤੇ ISI ਮੁਖੀ ਫੈਜ