ਫਰਾਂਸ 'ਚ ਗਰਮ ਹਵਾਵਾਂ ਦੇ ਕਹਿਰ ਕਾਰਨ 1500 ਲੋਕਾਂ ਦੀ ਮੌਤ

Monday, Sep 09, 2019 - 03:16 AM (IST)

ਫਰਾਂਸ 'ਚ ਗਰਮ ਹਵਾਵਾਂ ਦੇ ਕਹਿਰ ਕਾਰਨ 1500 ਲੋਕਾਂ ਦੀ ਮੌਤ

ਪੈਰਿਸ - ਫਰਾਂਸ ਦੇ ਸਿਹਤ ਮੰਤਰੀ ਨੇ ਆਖਿਆ ਸੀ ਕਿ ਇਸ ਸਾਲ ਗਰਮੀਆਂ ਦੇ ਮੌਸਮ 'ਚ ਗਰਮ ਹਵਾਵਾਂ ਦੇ ਕਹਿਰ ਕਾਰਨ 1,500 ਲੋਕਾਂ ਦੀ ਮੌਤ ਹੋਈ ਪਰ ਲੋਕਾਂ ਵਿਚਾਲੇ ਜਾਗਰੂਕਤਾ ਅਭਿਆਨ ਕਾਰਨ ਕਈ ਲੋਕਾਂ ਦੀ ਜਾਨ ਬਚ ਗਈ। ਫਰਾਂਸ ਇੰਟਰ ਰੇਡੀਓ ਨਾਲ ਐਤਵਾਰ ਨੂੰ ਗੱਲ ਕਰਦੇ ਹੋਏ ਅਗਨੇਸ ਬੁਜ਼ੀਨ ਨੇ ਆਖਿਆ ਕਿ ਇਸ ਕਾਰਨ ਸਾਲਾਨਾ ਔਸਤ ਰੂਪ ਤੋਂ ਇਸ ਮੌਸਮ 'ਚ ਹੋਣ ਵਾਲੀ ਮੌਤਾਂ ਤੋਂ 1,000 ਜ਼ਿਆਦਾ ਮੌਤਾਂ ਹੋਈਆਂ।

ਮ੍ਰਿਤਕਾਂ 'ਚ ਅੱਧੇ ਤੋਂ ਜ਼ਿਆਦਾ 75 ਤੋਂ ਜ਼ਿਆਦਾ ਉਮਰ ਦੇ ਸਨ। ਉਨ੍ਹਾਂ ਦੱਸਿਆ ਕਿ ਇਸ ਸਾਲ ਫਰਾਂਸ 'ਚ ਜੂਨ ਅਤੇ ਜੁਲਾਈ ਮਹੀਨੇ 'ਚ ਰਿਕਾਰਡ 18 ਦਿਨ ਤੱਕ ਗਰਮ ਹਵਾਵਾਂ ਦਾ ਕਹਿਰ ਜਾਰੀ ਰਿਹਾ। ਉਨ੍ਹਾਂ ਦੱਸਿਆ ਕਿ 2003 'ਚ ਜਦ ਗਰਮ ਹਵਾਵਾਂ ਦਾ ਕਹਿਰ ਵਰ੍ਹ ਰਿਹਾ ਸੀ ਤਾਂ 15,000 ਲੋਕਾਂ ਦੀ ਮੌਤ ਹੋਈ ਸੀ। ਉਸ ਦੇ ਮੁਕਾਬਲੇ ਇਸ ਸਾਲ ਜਾਗਰੂਕਤਾ ਅਤੇ ਰੋਕਥਾਮ ਕਾਰਨ ਇਹ ਗਿਣਤੀ ਘੱਟ ਰਹੀ।


author

Khushdeep Jassi

Content Editor

Related News