ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੇ ਕਰ 'ਤਾ ਵੱਡਾ ਕਾਂਡ, 17 ਸਾਲਾ ਬੱਚੀ ਦੀ ਰੋਲੀ ਪੱਤ
Saturday, Dec 30, 2023 - 04:37 AM (IST)
ਕਾਠਮਾਂਡੂ (ਭਾਸ਼ਾ): ਨੇਪਾਲ ਦੀ ਰਾਸ਼ਟਰੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਲਾਮੀਚਾਨੇ ਨੂੰ ਸ਼ੁੱਕਰਵਾਰ ਨੂੰ ਇਕ ਅਦਾਲਤ ਨੇ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ। ਨੇਪਾਲ ਦੀ ਅਦਾਲਤ ਨੇ ਜਨਵਰੀ ਵਿਚ ਲਾਮੀਚਾਨੇ ਨੂੰ ਰਿਹਾਅ ਕਰ ਦਿੱਤਾ ਸੀ, ਜਿਸ ਨੂੰ ਪਿਛਲੇ ਸਾਲ ਅਗਸਤ ਵਿਚ ਕਾਠਮੰਡੂ ਵਿਚ ਇਕ ਹੋਟਲ ਦੇ ਕਮਰੇ ਵਿਚ 17 ਸਾਲਾ ਲੜਕੀ ਵੱਲੋਂ ਬਲਾਤਕਾਰ ਦਾ ਦੋਸ਼ ਲਾਉਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਰੋਜ਼ੀ-ਰੋਟੀ ਲਈ ਇਟਲੀ ਜਾ ਰਹੇ ਪੰਜਾਬੀ, ਪਰ ਇਟਲੀ ਦੇ ਨੌਜਵਾਨ ਚੰਗੇ ਭਵਿੱਖ ਲਈ ਆਪ ਛੱਡ ਰਹੇ ਨੇ ਦੇਸ਼
23 ਸਾਲਾ ਲਾਮੀਚਾਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਖੇਡਣ ਵਾਲਾ ਨੇਪਾਲ ਦਾ ਪਹਿਲਾ ਕ੍ਰਿਕਟਰ ਹੈ। ਉਸ ਨੇ 2018 ਵਿਚ ਦਿੱਲੀ ਕੈਪੀਟਲਜ਼ ਫਰੈਂਚਾਇਜ਼ੀ ਲਈ ਆਪਣਾ ਡੈਬੀਊ ਮੈਚ ਖੇਡਿਆ ਸੀ। ਕਾਠਮੰਡੂ ਪੋਸਟ ਦੀ ਰਿਪੋਰਟ ਅਨੁਸਾਰ, ਜਸਟਿਸ ਸ਼ਿਸ਼ੀਰ ਰਾਜ ਧਾਕਲ ਦੇ ਸਿੰਗਲ ਬੈਂਚ ਨੇ ਸ਼ੁੱਕਰਵਾਰ ਨੂੰ ਇਹ ਹੁਕਮ ਦਿੱਤਾ। ਅੰਤਿਮ ਸੁਣਵਾਈ ਐਤਵਾਰ ਨੂੰ ਸ਼ੁਰੂ ਹੋਈ। ਕਾਠਮੰਡੂ ਜ਼ਿਲ੍ਹਾ ਅਦਾਲਤ ਨੇ ਸ਼ੁੱਕਰਵਾਰ ਨੂੰ ਲਾਮੀਚਾਨੇ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਇਆ।
Nepal court indicts Nepal cricket team's ex-captain Sandeep Lamichhane in the case of rape of a minor.
— ANI (@ANI) December 29, 2023
More details are awaited.
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਲੁੱਟ-ਖੋਹ ਦੀਆਂ 15 ਵਾਰਦਾਤਾਂ ਕਰਨ ਵਾਲੇ ਲੁਟੇਰੇ ਚੜ੍ਹੇ ਪੁਲਸ ਅੜਿੱਕੇ, ਇਕ ਦੇ ਲੱਗੀ ਗੋਲ਼ੀ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਾਮੀਚਾਨੇ ਦੀ ਸਜ਼ਾ ਦਾ ਫ਼ੈਸਲਾ ਅਗਲੀ ਸੁਣਵਾਈ 'ਤੇ ਕੀਤਾ ਜਾਵੇਗਾ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹੈ। 12 ਜਨਵਰੀ ਨੂੰ ਪਾਟਨ ਹਾਈ ਕੋਰਟ ਨੇ ਉਸ ਦੀ ਰਿਹਾਈ ਦੇ ਹੁਕਮ ਦਿੱਤੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8