ਓਟਾਵਾ ਦੇ ਲੋਕਾਂ ਲਈ ਖਾਸ ਖ਼ਬਰ, ਲੱਗ ਸਕਦੀ ਹੈ ਇਸ ਚੀਜ਼ ''ਤੇ ਪਾਬੰਦੀ!

02/25/2017 10:59:21 AM

ਓਟਾਵਾ— ਓਟਾਵਾ ਦੀ ਸਰਕਾਰ ਸਿਗਰਟਨੋਸ਼ੀ ''ਤੇ ਨੱਥ ਪਾਉਣ ਲਈ ਨਵੇਂ ਨਿਯਮਾਂ ''ਤੇ ਵਿਚਾਰ ਕਰ ਰਹੀ ਹੈ। ਇਨ੍ਹਾਂ ਦੇ ਮੱਦੇਨਜ਼ਰ ਸਿਗਰਟ ਖਰੀਦਣ ਦੀ ਘੱਟੋ-ਘੱਟ ਉਮਰ ਨੂੰ ਵਧਾ ਕੇ 21 ਸਾਲ ਕੀਤਾ ਜਾ ਸਕਦਾ ਹੈ ਅਤੇ ਕਾਲਜ ਅਤੇ ਅਪਾਰਟਮੈਂਟ ਇਮਾਰਤਾਂ ਵਿਚ ਸਿਗਰਟ ਪੀਣ ''ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਖੇਤਰ ਵਿਚ ਸਿਗਰਟਨੋਸ਼ੀ ਨੂੰ ਨਾਟਕੀ ਰੂਪ ਨਾਲ ਘੱਟ ਕਰਨ ਲਈ ਇਹ ਕਦਮ ਚੁੱਕੇ ਜਾ ਸਕਦੇ ਹਨ। 
ਕੈਨੇਡਾ ਦੇ ਸਿਹਤ ਵਿਭਾਗ ਮੁਤਾਬਕ ਸਰਕਾਰ ਦਾ ਟੀਚਾ ਸਾਲ 2035 ਤੱਕ ਸਿਗਰਟਨੋਸ਼ੀ ਨੂੰ 13 ਫੀਸਦੀ ਤੋਂ ਘਟਾ ਕੇ 5 ਫੀਸਦੀ ਤੱਕ ਕਰਨਾ ਹੈ। ਇਸ ਦਾ ਮਤਲਬ ਹੈ ਕਿ ਤਕਰੀਬਨ 20 ਲੱਖ ਲੋਕਾਂ ਦੀ ਸਿਗਰਟਨੋਸ਼ੀ ਦੀ ਆਦਤ ਨੂੰ ਹਟਾਇਆ ਜਾਵੇਗਾ। ਹਾਲਾਂਕਿ ਅਜਿਹੀਆਂ ਤਕਨੀਕਾਂ ਅਪਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਸਿਗਰਟਨੋਸ਼ੀ ਦੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ ਪਰ ਕੁਝ ਲੋਕ ਇਨ੍ਹਾਂ ਤਕਨੀਕਾਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਕਨੀਕਾਂ ਸਫਲ ਨਹੀਂ ਹਨ ਅਤੇ ਸਿਗਰਟਨੋਸ਼ੀ ਨੂੰ ਘੱਟ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ।

 


Kulvinder Mahi

News Editor

Related News