ਮਿਆਂਮਾਰ 'ਚ ਹਥਿਆਰ ਤੇ ਬੰਬ ਲੈ ਕੇ ਸੁਰੱਖਿਆ ਬਲਾਂ ਨਾਲ ਭਿੜੇ ਪ੍ਰਦਰਸ਼ਨਕਾਰੀ, 11 ਲੋਕਾਂ ਨੇ ਗੁਆਈ ਜਾਨ
Thursday, Apr 08, 2021 - 08:45 PM (IST)
ਨੇਪੀਤਾ-ਮਿਆਂਮਾਰ 'ਚ ਤਖਤਾਪਲਟ ਵਿਰੁੱਧ ਵਿਰੋਧ-ਪ੍ਰਦਰਸ਼ਨ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਵੀਰਵਾਰ ਨੂੰ ਦੇਸ਼ ਦੇ ਉੱਤਰ-ਪੱਛਮੀ 'ਚ ਸਥਿਤ ਇਕ ਸ਼ਹਿਰ 'ਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਝੜਪ ਹੋ ਗਈ। ਅੰਦੋਲਨਕਾਰੀਆਂ ਨੂੰ ਭਜਾਉਣ ਲਈ ਫੌਜ ਨੇ ਗੋਲੀਆਂ ਚਲਾਈਆਂ ਤਾਂ ਪ੍ਰਦਰਸ਼ਨ 'ਚ ਸ਼ਾਮਲ ਨੌਜਵਾਨਾਂ ਨੇ ਹਥਿਆਰਾਂ ਅਤੇ ਬੰਬਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਫੌਜ ਦੀ ਕਾਰਵਾਈ 'ਚ 11 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਹੈ। ਉਥੇ, ਦੂਜੇ ਪਾਸੇ ਅੰਦੋਲਨ 'ਚ ਜਾਨ-ਗੁਆਉਣ ਵਾਲਿਆਂ ਦੀ ਯਾਦ 'ਚ ਯੰਗੂਨ 'ਚ ਪ੍ਰਦਰਸ਼ਨਕਾਰੀਆਂ ਨੇ ਸੜਕ 'ਤੇ ਜੁੱਤੀਆਂ ਅਤੇ ਫੁੱਲ ਰੱਖ ਕੇ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ-'ਕੋਰੋਨਾ ਕਚਰਾ' ਦੁਨੀਆ ਲਈ ਬਣਿਆ ਨਵੀਂ ਮੁਸੀਬਤ
ਤਾਜੇ 'ਚ ਜਦ ਵੀਰਵਾਰ ਸਵੇਰੇ ਪ੍ਰਦਰਸ਼ਨ ਹੋਇਆ ਤਾਂ 6 ਟਰੱਕ ਸੁਰੱਖਿਆ ਬਲ ਮੌਕੇ 'ਤੇ ਭੇਜੇ ਗਏ ਸਨ। ਹਾਲਾਂਕਿ ਜਿਵੇਂ ਹੀ ਸੁਰੱਖਿਆ ਬਲਾਂ ਨੇ ਤਾਕਤ ਦੀ ਵਰਤੋਂ ਕੀਤੀ ਤਾਂ ਅੰਦੋਲਨਕਾਰੀਆਂ ਨੇ ਵੀ ਹਥਿਆਰ ਅਤੇ ਬੰਬਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਸੁਰੱਖਿਆ ਬਲਾਂ ਨੂੰ ਕਮਜ਼ੋਰ ਪੈਂਦਾ ਦੇਖ ਪੰਜ ਟਰੱਕ ਸੁਰੱਖਿਆ ਬਲਾਂ ਦੇ ਹੋਰ ਮੌਕੇ 'ਤੇ ਭੇਜੇ ਗਏ।
ਇਹ ਵੀ ਪੜ੍ਹੋ-ਕੋਰੋਨਾ ਨੇ ਝੰਬਿਆ ਬ੍ਰਾਜ਼ੀਲ, ਹਰ ਹਫਤੇ ਸਾਹਮਣੇ ਆ ਰਿਹਾ ਨਵਾਂ ਸਟ੍ਰੇਨ
11 ਪ੍ਰਦਰਸ਼ਨਕਾਰੀਆਂ ਦੀ ਮੌਤ
ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਫਾਈਰਿੰਗ 'ਚ 11 ਪ੍ਰਦਰਸ਼ਨਕਾਰੀਆਂ ਦੀ ਜਿਥੇ ਮੌਤ ਹੋਈ ਉਥੇ 20 ਲੋਕ ਜ਼ਖਮੀ ਹੋਏ ਹਨ। ਸੁਰੱਖਿਆ ਬਲਾਂ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਇਕ ਫਰਵਰੀ ਨੂੰ ਹੋਏ ਤਖਤਾਪਲਟ ਤੋਂ ਬਾਅਦ ਤੋਂ ਹੁਣ ਤੱਕ ਸੁਰੱਖਿਆ ਬਲਾਂ ਦੀ ਕਾਰਵਾਈ 600 ਤੋਂ ਵਧੇਰੇ ਲੋਕ ਮਾਰੇ ਗਏ ਹਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।