ਗਲਾਸਗੋ : ਪ੍ਰਿੰ: ਸੁਖਵੰਤ ਸਿੰਘ ਜੀ ਦੇ ਸਕਾਟਲੈਂਡ ਟੂਰ 2022 ਤਹਿਤ ਕੀਰਤਨ ਦਰਬਾਰ ਦਾ ਆਯੋਜਨ

03/30/2022 3:49:23 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਟੂਰ 2022 ਤਹਿਤ ਪੰਥ ਦੇ ਪ੍ਰਸਿੱਧ ਕੀਰਤਨੀਏ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਵੱਲੋਂ ਗਲਾਸਗੋ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰੀ ਗਈ। ਉਹਨਾਂ ਦੇ ਇਸ ਟੂਰ ਵਿੱਚ ਐਡਿਨਬਰਾ, ਐਬਰਡੀਨ ਦੇ ਗੁਰੂ ਘਰਾਂ ਦੇ ਨਾਲ ਨਾਲ ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਵੀ ਸ਼ਾਮਿਲ ਸੀ। ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਸੇ ਅਤੇ ਪੁਰਾਤਨ ਰਾਗ ਵਿੱਦਿਆ ਨਾਲ ਜੋੜਨ ਦੇ ਮਨਸ਼ੇ ਨਾਲ ਹੋਏ ਇਸ ਕੀਰਤਨ ਦਰਬਾਰ ਮੌਕੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਿੰਘਾਂ ਵੱਲੋਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਗਾਇਨ ਰਾਹੀਂ ਨਿਹਾਲ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਐਕਸਪੋ 2020 ਦੁਬਈ : ਭਾਰਤ ਨੇ ਵਿਸ਼ਵ ਮੇਲੇ 'ਚ ਮਨਾਇਆ ਰਾਸ਼ਟਰੀ ਦਿਵਸ

ਇਸ ਸਮਾਰੋਹ ਦੌਰਾਨ ਗਲਾਸਗੋ ਦੀਆਂ ਸੰਗਤਾਂ ਦੇ ਨਾਲ ਨਾਲ ਦੂਰ ਦੁਰਾਡੇ ਦੇ ਇਲਾਕਿਆਂ ਵਿੱਚੋਂ ਵੀ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਗਲਾਸਗੋ ਦੇ ਉੱਦਮੀ ਨੌਜਵਾਨ ਜਸਦੀਪ ਸਿੰਘ ਸੱਲ੍ਹ ਤੇ ਸਾਥੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਬੇਹੱਦ ਸਫਲ ਰਹੇ ਇਸ ਸਮਾਗਮ ਦੀ ਸਮਾਪਤੀ ‘ਤੇ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਬਰ੍ਹਮੀ, ਸਰਦਾਰਾ ਸਿੰਘ ਜੰਡੂ, ਹਰਜੀਤ ਸਿੰਘ ਹੈਰੀ ਮੋਗਾ, ਹਰਜੀਤ ਸਿੰਘ ਗਾਬੜੀਆ, ਅਵਤਾਰ ਸਿੰਘ ਹੂੰਝਣ, ਸੁਖਦੇਵ ਸਿੰਘ ਕੁੰਦੀ, ਗਿਆਨੀ ਅਰਵਿੰਦਰ ਸਿੰਘ, ਤੇਜਵੰਤ ਸਿੰਘ ਤੇ ਸੰਗਤਾਂ ਵੱਲੋਂ ਕੀਰਤਨੀ ਜੱਥੇ ਦਾ ਸਨਮਾਨ ਵੀ ਕੀਤਾ ਗਿਆ।


Vandana

Content Editor

Related News