ਓਂਟਾਰੀਓ : 48 ਘੰਟਿਆਂ ''ਚ ਕੋਰੋਨਾ ਦੇ 375 ਨਵੇਂ ਮਾਮਲੇ ਹੋਏ ਦਰਜ

09/09/2020 3:47:33 PM

ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਬੀਤੇ ਦੋ ਦਿਨਾਂ ਵਿਚ ਕੋਰੋਨਾ ਦੇ ਕੁੱਲ 375 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਮਾਹਰਾਂ ਦੀ ਚਿੰਤਾ ਸੱਚ ਹੁੰਦੀ ਨਜ਼ਰ ਆ ਰਹੀ ਹੈ। ਓਂਟਾਰੀਓ ਸੂਬੇ ਵਿਚ ਸੋਮਵਾਰ ਨੂੰ 190 ਅਤੇ ਮੰਗਲਵਾਰ ਨੂੰ 185 ਨਵੇਂ ਮਾਮਲੇ ਸਾਹਮਣੇ ਆਏ। ਜੁਲਾਈ ਤੋਂ ਬਾਅਦ ਹੁਣ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਸ ਤੋਂ ਪਹਿਲਾਂ 24 ਜੁਲਾਈ ਨੂੰ ਇੰਨਾ ਵੱਡਾ ਅੰਕੜਾ ਸਾਹਮਣੇ ਆਇਆ ਸੀ। 

ਜੇਕਰ 7 ਦਿਨਾਂ ਦੀ ਔਸਤ ਦੇਖੀ ਜਾਵੇ ਤਾਂ ਸੂਬੇ ਵਿਚ ਇਸ ਹਫਤੇ ਲਗਭਗ 159 ਮਾਮਲੇ ਸਾਹਮਣੇ ਆਏ ਜੋ ਪਿਛਲੇ ਹਫਤੇ 116 ਅਤੇ ਅਗਸਤ ਵਿਚ 85 ਸਨ। 

ਓਂਟਾਰੀਓ ਦੇ ਸਿਹਤ ਅਧਿਕਾਰੀ ਡਾਕਟਰ ਬਾਰਬਰਾ ਯੇਫੇ ਨੇ ਦੱਸਿਆ ਕਿ 4 ਵਿਆਹ ਸਮਾਗਮਾਂ ਵਿਚ ਸ਼ਾਮਲ ਹੋਏ ਲੋਕ ਕੋਰੋਨਾ ਦੇ ਸ਼ਿਕਾਰ ਹੋ ਗਏ ਸਨ, ਜਿਨ੍ਹਾਂ ਦੀ ਗਿਣਤੀ 23 ਹੋ ਗਈ ਹੈ।
ਜਾਣਕਾਰੀ ਮੁਤਾਬਕ ਪਿਛਲੇ 48 ਘੰਟਿਆਂ ਦੌਰਾਨ ਟੋਰਾਂਟੋ ਵਿਚ 108, ਪੀਲ ਰੀਜਨਲ ਵਿਚ 99 ਅਤੇ ਬਾਕੀ ਖੇਤਰਾਂ ਵਿਚੋਂ 52 ਮਾਮਲੇ ਸਾਹਮਣੇ ਆਏ ਹਨ। ਪਿਛਲੇ 48 ਘੰਟਿਆਂ ਦੌਰਾਨ 18 ਓਂਟਾਰੀਓ ਪਬਲਿਕ ਹੈਲਥ ਵਿਚੋਂ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ। ਪਿਛਲੇ 13 ਦਿਨਾਂ ਤੋਂ ਓਂਟਾਰੀਓ ਵਿਚ 100 ਤੋਂ ਵੱਧ ਮਾਮਲੇ ਰੋਜ਼ਾਨਾ ਦਰਜ ਹੋ ਰਹੇ ਹਨ। 


Lalita Mam

Content Editor

Related News