ਓਂਟਾਰੀਓ ''ਚ ਕੋਰੋਨਾ ਦਾ ਕਹਿਰ, ਸਭ ਤੋਂ ਵੱਧ ਇਹ ਇਲਾਕਾ ਹੋਇਆ ਪ੍ਰਭਾਵਿਤ

Monday, Sep 07, 2020 - 08:13 AM (IST)

ਓਂਟਾਰੀਓ ''ਚ ਕੋਰੋਨਾ ਦਾ ਕਹਿਰ, ਸਭ ਤੋਂ ਵੱਧ ਇਹ ਇਲਾਕਾ ਹੋਇਆ ਪ੍ਰਭਾਵਿਤ

ਟੋਰਾਂਟੋ- ਕੈਨੇਡਾ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਓਂਟਾਰੀਓ ਸੂਬੇ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਕਹਿਰ ਮਚਾ ਰਿਹਾ ਹੈ ਤੇ ਇੱਥੇ ਪਿਛਲੇ 24 ਘੰਟਿਆਂ ਵਿਚ 158 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਭ ਤੋਂ ਵੱਧ ਗ੍ਰੇਟਰ ਟੋਰਾਂਟੋ ਏਰੀਆ ਭਾਵ ਜੀ. ਟੀ. ਏ. ਪ੍ਰਭਾਵਿਤ ਹੋਇਆ ਹੈ। 

ਹਾਲਾਂਕਿ ਇਸ ਤੋਂ ਇਕ ਦਿਨ ਪਹਿਲਾਂ ਭਾਵ ਸ਼ਨੀਵਾਰ ਨੂੰ ਇੱਥੇ 169 ਨਵੇਂ ਮਾਮਲੇ ਆਏ ਸਨ ਤੇ ਨਵੇਂ ਮਾਮਲੇ ਕੁਝ ਘੱਟ ਹਨ ਪਰ ਮਾਹਰਾਂ ਨੂੰ ਚਿੰਤਾ ਹੈ ਕਿ ਜੇਕਰ ਇਸੇ ਤਰ੍ਹਾਂ ਮਾਮਲੇ ਵੱਧਦੇ ਗਏ ਤਾਂ ਪਹਿਲਾਂ ਵਰਗੇ ਹਾਲਾਤ ਨਾ ਹੋ ਜਾਣ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 148 ਤੇ ਵੀਰਵਾਰ ਨੂੰ 132 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਅਧਿਕਾਰੀਆਂ ਮੁਤਾਬਕ ਲਗਾਤਾਰ 11ਵੇਂ ਦਿਨ ਪੀੜਤਾਂ ਦਾ ਅੰਕੜਾ 100 ਤੋਂ ਵੱਧ ਦਰਜ ਹੋਇਆ ਹੈ। 

ਓਂਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਮੁਤਾਬਕ ਐਤਵਾਰ ਨੂੰ ਟੋਰਾਂਟੋ ਵਿਚ 49, ਪੀਲ ਵਿਚ 44, ਓਟਾਵਾ ਵਿਚ 21 ਅਤੇ ਯਾਰਕ ਖੇਤਰ ਵਿਚ 16 ਨਵੇਂ ਮਾਮਲੇ ਸਾਹਮਣੇ ਆਏ ਹਨ, ਹਾਲਾਂਕਿ ਬਾਕੀ ਖੇਤਰਾਂ ਵਿਚ ਮਾਮਲੇ ਘੱਟ ਹਨ। ਉਨ੍ਹਾਂ ਮੁਤਾਬਕ ਸੂਬੇ ਵਿਚ 29,000 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। 

ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਕ-ਦੂਜੇ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖਣ ਤੇ ਕੋਰੋਨਾ ਕਾਰਨ ਲਾਏ ਗਏ ਨਿਯਮਾਂ ਦੀ ਪਾਲਣਾ ਕਰਨ। ਐਤਵਾਰ ਨੂੰ ਦੋ ਲੋਕਾਂ ਦੀ ਕੋਰਨਾ ਕਾਰਨ ਮੌਤ ਹੋਈ ਹੈ ਜਦਕਿ ਸ਼ਨੀਵਾਰ ਨੂੰ ਕਿਸੇ ਵਿਅਕਤੀ ਦੀ ਮੌਤ ਨਹੀਂ ਹੋਈ ਸੀ। ਸੂਬੇ ਵਿਚ ਇਸ ਸਮੇਂ 1,390 ਕਿਰਿਆਸ਼ੀਲ ਮਾਮਲੇ ਹਨ।ਜਨਵਰੀ ਤੋਂ ਹੁਣ ਤੱਕ ਸੂਬੇ ਵਿਚ 43,161 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਤੇ 2,813 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ 38,958 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।  


author

Lalita Mam

Content Editor

Related News