ਕੈਨੇਡੀਅਨ ਵਿਅਕਤੀ ਦੀਆਂ ਹੋਈਆਂ ਪੌਂ-ਬਾਰ੍ਹਾਂ, ਲਾਟਰੀ ਵਿਚ ਜਿੱਤੀ ਵੱਡੀ ਰਕਮ

07/12/2017 4:33:19 PM

ਓਨਟਾਰੀਓ— ਕਹਿੰਦੇ ਨੇ ਜਦੋਂ ਰੱਬ ਬੰਦੇ ਨੂੰ ਕੁਝ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਕੁਝ ਅਜਿਹਾ ਹੀ ਖੁਸ਼ਕਿਸਮਤ ਹੈ ਇਹ ਕੈਨੇਡੀਅਨ ਵਿਅਕਤੀ, ਜਿਸ ਨੇ ਲਾਟਰੀ ਮੈਕਸ ਵਿਚ ਵੱਡੀ ਰਕਮ ਜਿੱਤੀ ਅਤੇ ਉਹ ਅਮੀਰ ਬਣ ਗਿਆ। ਓਨਟਾਰੀਓ ਦੇ ਰਹਿਣ ਵਾਲੇ ਇਸ ਵਿਅਕਤੀ ਨੇ 23.6 ਮਿਲੀਅਨ ਡਾਲਰ ਦੀ ਲਾਟਰੀ ਜਿੱਤੀ। ਲਾਟਰੀ ਜਿੱਤਣ ਤੋਂ ਬਾਅਦ ਉਸ ਨੇ ਲਾਟਰੀ ਮੈਕਸ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਲਾਟਰੀ ਮੈਕਸ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਹੈ ਅਤੇ ਮੈਂ ਹੈਰਾਨ ਹਾਂ। 

PunjabKesari
64 ਸਾਲਾ ਲੁਸੀਆਨੋ ਪੋਲੇਰਾ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਲਾਟਰੀ ਦੀ ਟਿਕਟ ਖਰੀਦੀ। ਜਦੋਂ ਸ਼ਨੀਵਾਰ ਦੀ ਸਵੇਰ ਨੂੰ ਮੈਂ ਲਾਟਰੀ ਮਿਲਾਈ ਤਾਂ ਮੈਂ ਨੰਬਰਾਂ ਦਾ ਮਿਲਾਣ ਸਹੀ ਢੰਗ ਨਾਲ ਨਹੀਂ ਕੀਤਾ। ਖੁਸ਼ਕਿਸਮਤੀ ਨਾਲ ਮੇਰੀ ਪਤਨੀ ਨੇ ਦੂਜੀ ਵਾਰ ਲਾਟਰੀ ਟਿਕਟ ਨੂੰ ਦੇਖਿਆ ਤਾਂ ਸਾਰੇ ਨੰਬਰ ਸਹੀ ਸਨ ਅਤੇ ਮੈਂ ਖੁਸ਼ੀ ਨਾਲ ਝੂਮ ਉੱਠਿਆ। 
ਪੋਲੇਰਾ ਨੇ ਕਿਹਾ ਕਿ ਉਹ ਓਨਟਾਰੀਓ ਦੇ ਰਿਚਮੰਡ ਹਿਲ 'ਚ ਰਹਿੰਦੇ ਹਨ। ਉਸ ਦੇ ਦੋ ਜਵਾਨ ਬੱਚੇ ਹਨ, ਜਿਨ੍ਹਾਂ ਦੀ ਉਮਰ 30 ਅਤੇ 27 ਸਾਲ ਹੈ। ਇਸ ਲਾਟਰੀ ਟਿਕਟ ਨੂੰ ਜਿੱਤਣ ਤੋਂ ਬਾਅਦ ਅਸੀਂ ਫਿਜੀ ਘੁੰਮਣ ਦਾ ਪਲਾਨ ਬਣਾਇਆ। ਮੇਰੀ ਪਤਨੀ ਦਾ ਸੁਪਨਾ ਸੀ ਕਿ ਅਸੀਂ ਸਾਰਾ ਪਰਿਵਾਰ ਛੁੱਟੀਆਂ 'ਚ ਕਿਤੇ ਜ਼ਰੂਰ ਘੁੰਮ ਜਾਈਏ ਪਰ ਹੁਣ ਇਹ ਸੁਪਨਾ ਪੂਰਾ ਹੋ ਗਿਆ ਹੈ। ਪੋਲੇਰਾ ਨੇ ਕਿਹਾ ਕਿ ਹੁਣ ਮੈਨੂੰ ਹੋਰ ਵਧ ਵਿੱਤੀ ਸਮੱਸਿਆਵਾਂ ਦੀ ਚਿੰਤਾ ਨਹੀਂ ਹੈ ਅਤੇ ਹੁਣ ਮੈਂ ਘਰ ਅਤੇ ਬੱਚਿਆਂ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਕਰ ਸਕਦਾ ਹਾਂ। ਉਨ੍ਹਾਂ ਦੱਸਿਆ ਕਿ ਉਹ ਇਕ ਗੋਦਾਮ ਵਿਚ ਕੰਮ ਕਰਦੇ ਹਨ ਅਤੇ ਰਿਟਾਇਰਡ ਹੋਣ ਦੀ ਯੋਜਨਾ ਬਣਾ ਰਹੇ ਸਨ। ਲਾਟਰੀ ਦੀ ਜਿੱਤ ਦੀ ਖੁਸ਼ੀ ਉਨ੍ਹਾਂ ਲਈ ਬਹੁਤ ਵੱਡੀ ਖੁਸ਼ੀ ਹੈ।


Related News