ਓਂਟਾਰੀਓ ਸਣੇ ਕੈਨੇਡਾ ਦੇ ਇਨ੍ਹਾਂ ਸੂਬਿਆਂ ''ਚ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ''ਚ ਢਿੱਲ

02/09/2021 11:28:10 AM

ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ 9 ਫਰਵਰੀ ਤੋਂ ਲੋਕਾਂ ਨੂੰ ਕੋਰੋਨਾ ਕਾਰਨ ਲਾਗੂ ਪਾਬੰਦੀਆਂ ਵਿਚ ਛੋਟ ਮਿਲ ਗਈ ਹੈ ਤੇ ਕੁਝ ਵਪਾਰਕ ਅਦਾਰਿਆਂ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ। ਓਂਟਾਰੀਓ ਦੇ ਕਈ ਸਕੂਲਾਂ ਦੇ ਵਿਦਿਆਰਥੀ ਵੀ ਅੱਜ ਤੋਂ ਕਲਾਸਾਂ ਵਿਚ ਬੈਠ ਕੇ ਪੜ੍ਹਾਈ ਸ਼ੁਰੂ ਕਰਨਗੇ। 

ਇਸ ਦੇ ਨਾਲ ਹੀ ਅਲਬਰਟਾ, ਕਿਊੂਬਿਕ ਤੇ ਨੋਵਾ ਸਕੋਸ਼ੀਆ ਵਿਚ ਵੀ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ। ਸੋਮਵਾਰ ਨੂੰ ਓਂਟਾਰੀਓ ਸੂਬਾ ਸਰਕਾਰ ਨੇ ਕਿਹਾ ਕਿ ਉਹ ਗੈਰ-ਜ਼ਰੂਰੀ ਵਪਾਰਕ ਅਦਾਰਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਰਹੇ ਹਨ ਪਰ ਲੋਕਾਂ ਨੂੰ ਸੀਮਤ ਗਿਣਤੀ ਵਿਚ ਇਕੱਠੇ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। 


ਬਹੁਤ ਸਾਰੇ ਖੇਤਰਾਂ ਵਿਚ ਗ੍ਰੇ ਤਾਲਾਬੰਦੀ ਫੇਜ਼ ਲੱਗਾ ਹੈ ਅਤੇ ਵਪਾਰਕ ਅਦਾਰਿਆਂ ਵਿਚ 25 ਫ਼ੀਸਦੀ ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਦੱਸ ਦਈਏ ਕਿ ਕਿਊਬਿਕ ਸੂਬੇ ਵਿਚ ਹੇਅਰ ਸੈਲੂਨ, ਨਿੱਜੀ ਸੁਰੱਖਿਆ ਕੇਂਦਰ ਆਦਿ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕੋਰੋਨਾ ਕਾਰਨ ਵਿਸ਼ਵ ਭਰ ਦੇ ਲੋਕਾਂ ਨੂੰ ਭਾਰੀ ਵਿੱਤੀ ਧੱਕਾ ਲੱਗਾ ਹੈ ਤੇ ਇਸ ਕਾਰਨ ਲੋਕ ਵਪਾਰਕ ਅਦਾਰਿਆਂ ਨੂੰ ਮੁੜ ਖੋਲ੍ਹਣ ਦੀ ਜਿੱਦ 'ਤੇ ਅੜੇ ਸਨ। 
 


Lalita Mam

Content Editor

Related News