ਓਂਟਾਰੀਓ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ''ਚ ਵੱਡਾ ਉਛਾਲ, 24 ਘੰਟੇ ''ਚ ਦੋ ਹੋਰ ਮੌਤਾਂ

03/30/2020 7:32:20 AM

ਟੋਰਾਂਟੋ : ਓਂਟਾਰੀਓ ਵਿਚ 24 ਘੰਟਿਆਂ ਵਿਚ 209 ਨਵੇਂ ਕੋਰੋਨਾ ਵਾਇਰਸ ਮਾਮਲੇ ਰਿਕਾਰਡ ਹੋਏ ਹਨ, ਜੋ ਕਿ ਕੈਨੇਡਾ ਵਿਚ ਇਹ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਇਕ ਦਿਨ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਹੈ। ਇਸ ਨਾਲ ਓਂਟਾਰੀਓ ਵਿਚ ਹੁਣ ਕੁੱਲ ਕਨਫਰਮਡ ਮਾਮਲਿਆਂ ਦੀ ਗਿਣਤੀ 1,326 ਹੋ ਗਈ ਹੈ।

ਉੱਥੇ ਹੀ, ਸੂਬੇ ਵਿਚ ਦੋ ਹੋਰ ਮੌਤਾਂ ਹੋ ਗਈਆਂ ਹਨ, ਜਿਸ ਨਾਲ ਇੱਥੇ ਕੁੱਲ ਮੌਤਾਂ ਦੀ ਗਿਣਤੀ 21 ਹੋ ਗਈ ਹੈ। ਹਾਲਾਂਕਿ, ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੋ ਮਾਮਲਿਆਂ ਦੀ ਲੈਬ ਵਿਚ ਫਿਲਹਾਲ ਪੁਸ਼ਟੀ ਹੋਣੀ ਬਾਕੀ ਹੈ ਕਿ ਇਹ ਕੋਰੋਨਾ ਵਾਇਰਸ ਨਾਲ ਹੀ ਹੋਈਆਂ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਦੀ ਰਿਪੋਰਟ ਜਾਰੀ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ 151 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 1 ਵਧੀ ਸੀ। ਓਂਟਾਰੀਓ ਦੇ ਸਿਹਤ ਅਧਿਕਾਰੀਆਂ ਮੁਤਾਬਕ, 8 ਲੋਕ ਬਿਮਾਰੀ ਤੋਂ ਠੀਕ ਵੀ ਹੋਏ ਹਨ। ਓਂਟਾਰੀਓ ਸਰਕਾਰ ਨੇ ਨਾਵਲ ਕੋਰੋਨਾ ਵਾਇਰਸ ਦੇ ਲੱਛਣ ਮਹਿਸੂਸ ਕਰਨ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਹਤ ਦੇਖਭਾਲ ਕੇਂਦਰਾਂ ਜਾਂ ਟੈਲੀਹੈਲਥ ਓਂਟਾਰੀਓ ਨਾਲ ਸੰਪਰਕ ਕਰਨ। ਇਹ ਵੀ ਦੱਸ ਦੇਈਏ ਕਿ 40 ਹਜ਼ਾਰ ਤੋਂ ਵੱਧ ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।


Sanjeev

Content Editor

Related News