ਭਾਰਤੀ ਮੂਲ ਦੇ ਮਲੇਸ਼ੀਆਈ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਆਨਲਾਈਨ ਪਟੀਸ਼ਨ

11/05/2021 10:46:17 AM

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੀ ਚਾਂਗੀ ਜੇਲ੍ਹ ਵਿੱਚ ਭਾਰਤੀ ਮੂਲ ਦੇ ਮਲੇਸ਼ੀਆਈ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਇੱਕ ਆਨਲਾਈਨ ਪਟੀਸ਼ਨ 'ਤੇ ਵੀਰਵਾਰ ਤੱਕ 39,962 ਲੋਕਾਂ ਨੇ ਦਸਤਖ਼ਤ ਕੀਤੇ। ਉਸ ਨੂੰ 2010 ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ੀ ਠਹਿਰਾਇਆ ਗਿਆ ਸੀ। ਵਿਅਕਤੀ ਨੇ ਆਪਣੇ ਬਚਾਅ ਵਿਚ ਕਿਹਾ ਸੀ ਕਿ ਉਸ ਨੇ ਇਹ ਅਪਰਾਧ ਦਬਾਅ ਵਿਚ ਕੀਤਾ ਸੀ। ਸਿੰਗਾਪੁਰ ਦੇ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਹਾਈ ਕੋਰਟ ਅਤੇ ਅਪੀਲੀ ਅਦਾਲਤ ਨੇ ਕਿਹਾ ਕਿ ਨਾਗੇਥਰਨ ਦੇ ਧਰਮਲਿੰਗਮ ਨੂੰ ਸਪੱਸ਼ਟ ਤੌਰ 'ਤੇ ਪਤਾ ਸੀ ਕਿ ਉਸ ਨੇ ਜੋ ਕੀਤਾ ਹੈ ਉਹ ਇੱਕ ਅਪਰਾਧ ਹੈ ਅਤੇ ਉਸ ਨੇ ਆਪਣਾ ਕਰਜ਼ਾ ਚੁਕਾਉਣ ਲਈ "ਸੋਚਿਆ ਸਮਝਿਆ ਖਤਰਾ" ਅਪਨਾਇਆ ਸੀ।'' 

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ 'ਚ ਮਹਾਤਮਾ ਗਾਂਧੀ ਦੀ ਯਾਦ 'ਚ ਜਾਰੀ ਕੀਤਾ ਜਾਵੇਗਾ 'ਸਿੱਕਾ'

ਉਸ ਨੂੰ ਹਾਈ ਕੋਰਟ ਨੇ 2010 ਵਿੱਚ ਸਿੰਗਾਪੁਰ ਵਿੱਚ 42.72 ਗ੍ਰਾਮ ਹੈਰੋਇਨ ਦੀ ਦਰਾਮਦ ਕਰਨ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ ਅਤੇ ਅਪੀਲੀ ਅਦਾਲਤ ਨੇ ਵੀ ਸਜ਼ਾ ਬਰਕਰਾਰ ਰੱਖੀ ਸੀ। ਮੰਤਰਾਲੇ ਨੇ ਕਿਹਾ,''ਰਾਸ਼ਟਰਪਤੀ ਨੇ ਉਸ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ ਹੈ।'' ਮੀਡੀਆ ਦੇ ਹਵਾਲੇ ਨਾਲ ਇਕ ਆਨਲਾਈਨ ਰਿਪੋਰਟ 'ਚ ਕਿਹਾ ਗਿਆ ਹੈ ਕਿ ਨਾਗੇਨਥਰਨ ਨੂੰ 10 ਨਵੰਬਰ ਨੂੰ ਫਾਂਸੀ ਦਿੱਤੀ ਜਾਵੇਗੀ। ਉਸ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਆਨਲਾਈਨ ਪਟੀਸ਼ਨ 29 ਅਕਤੂਬਰ ਨੂੰ ਸ਼ੁਰੂ ਕੀਤੀ ਗਈ ਸੀ। ਰਹਿਮ ਦੀ ਅਪੀਲ ਦੇ ਸਮਰਥਨ ਵਿੱਚ ਰਾਸ਼ਟਰਪਤੀ ਨੂੰ 50,000 ਦਸਤਖ਼ਤਾਂ ਦੀ ਲੋੜ ਹੁੰਦੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਦੋਸ਼ੀ ਨੂੰ ਮੁਆਫੀ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਨੇ ਗਵਾਹੀ ਦਿੱਤੀ ਸੀ ਕਿ ਇੱਕ ਵਿਅਕਤੀ ਨੇ ਉਸ ਨੂੰ ਡਰੱਗ ਤਸਕਰੀ ਲਈ "ਮਜਬੂਰ" ਕੀਤਾ ਸੀ ਅਤੇ ਉਸਦੀ ਪ੍ਰੇਮਿਕਾ ਨੂੰ ਮਾਰਨ ਦੀ ਧਮਕੀ ਦਿੱਤੀ ਸੀ।


Vandana

Content Editor

Related News