ਕੈਨੇਡਾ ਬੱਸ ਹਾਦਸਾ : 10 ਹਾਕੀ ਖਿਡਾਰੀਆਂ ਦਾ ਚੱਲ ਰਿਹੈ ਇਲਾਜ

04/14/2018 1:44:21 PM

ਸਸਕੈਚਵਾਨ— ਕੈਨੇਡਾ ਦੇ ਸੂਬੇ ਸਸਕੈਚਵਾਨ 'ਚ ਪਿਛਲੇ ਸ਼ੁੱਕਰਵਾਰ ਨੂੰ ਸੜਕ ਹਾਦਸੇ ਦੌਰਾਨ ਇੱਥੋਂ ਦੀ ਹੰਬੋਲਟ ਬਰੋਨਕੋਸ ਜੂਨੀਅਰ ਹਾਕੀ ਟੀਮ ਨੂੰ ਭਾਰੀ ਨੁਕਸਾਨ ਹੋਇਆ। ਇਸ ਹਾਦਸੇ ਨੇ ਹਾਕੀ ਟੀਮ ਦੇ 16 ਮੈਂਬਰਾਂ ਦੀ ਜਾਨ ਲੈ ਲਈ। ਸ਼ੁੱਕਰਵਾਰ ਨੂੰ ਸਸਕੈਚਵਾਨ ਹੈਲਥ ਅਥਾਰਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਅਜੇ ਵੀ 10 ਖਿਡਾਰੀ ਹਸਪਤਾਲ 'ਚ ਇਲਾਜ ਕਰਵਾ ਰਹੇ ਹਨ। ਇਨ੍ਹਾਂ 'ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

PunjabKesari
ਕਾਲੇਬ ਡਾਹਲਗਰੇਨ ਨਾਂ ਦੇ ਖਿਡਾਰੀ ਨੇ ਟਵਿੱਟਰ 'ਤੇ ਕਿਹਾ ਕਿ ਉਨ੍ਹਾਂ ਲਈ ਜਿਨ੍ਹਾਂ ਲੋਕਾਂ ਨੇ ਪ੍ਰਾਰਥਨਾ ਕੀਤੀ ਅਤੇ ਪਿਆਰ ਭੇਜਿਆ ਹੈ, ਉਹ ਉਨ੍ਹਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਇਸੇ ਕਾਰਨ ਉਹ ਹਸਪਤਾਲ 'ਚ ਵੀ ਸਕਾਰਾਤਮਕ ਵਿਚਾਰ ਰੱਖ ਸਕੇ ਹਨ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਨਿੱਕ ਸ਼ੁਮਲਾਨਸਕੀ ਅਤੇ ਮੈਥਿਊ ਗੋਮੈਰਿਕ ਨੂੰ ਹਸਪਤਾਲ 'ਚੋਂ ਛੁੱਟੀ ਮਿਲੀ ਹੈ। ਬਰੇਡੇਨ ਕੈਮਰੂਡ ਨੂੰ ਮੰਗਲਵਾਰ ਰਾਤ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ। 
ਮ੍ਰਿਤਕ ਖਿਡਾਰੀਆਂ ਦੇ ਅੰਤਿਮ ਸੰਸਕਾਰ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸ਼ੁੱਕਰਵਾਰ ਨੂੰ ਜੂਨੀਅਰ ਹਾਕੀ ਖਿਡਾਰੀਆਂ ਦੀ ਟੀਮ ਮੈਚ ਖੇਡਣ ਲਈ ਜਾ ਰਹੀ ਸੀ ਅਤੇ ਇਸੇ ਦੌਰਾਨ ਉਨ੍ਹਾਂ ਦੀ ਬੱਸ ਨਾਲ ਇਕ ਸੈਮੀ ਟਰੱਕ ਟਕਰਾ ਗਿਆ। ਇਸ ਹਾਦਸੇ ਮਗਰੋਂ ਕੈਨੇਡਾ ਦੇ ਨਾਲ-ਨਾਲ ਵਿਸ਼ਵ ਦੇ ਹੋਰ ਦੇਸ਼ਾਂ ਨੇ ਵੀ ਦੁੱਖ ਪ੍ਰਗਟ ਕੀਤਾ । ਲੋਕਾਂ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਲਈ ਵੱਡਾ ਰਾਹਤ ਫੰਡ ਵੀ ਇਕੱਠਾ ਕੀਤਾ ਹੈ।


Related News