ਫਿਲਾਡੇਲਫੀਆ ਹਵਾਈ ਅੱਡੇ ''ਤੇ ਗੋਲੀਬਾਰੀ ''ਚ ਇਕ ਪੁਲਸ ਅਧਿਕਾਰੀ ਦੀ ਮੌਤ

10/13/2023 4:28:31 PM

ਫਿਲਾਡੇਲਫੀਆ (ਭਾਸ਼ਾ)- ਫਿਲਾਡੇਲਫੀਆ ਇੰਟਰਨੈਸ਼ਨਲ ਏਅਰਪੋਰਟ ‘ਤੇ ਖੜੀ ਕਾਰ ਦਾ ਤਾਲਾ ਤੋੜਨ ਤੋਂ ਰੋਕਣ ਦੀ ਕੋਸ਼ਿਸ਼ ਕਰਨ ‘ਤੇ ਵੀਰਵਾਰ ਰਾਤ ਕੁਝ ਲੋਕਾਂ ਨੇ ਫਿਲਾਡੇਲਫੀਆ ਪੁਲਸ ਦੇ ਇੱਕ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ, ਜਦਕਿ ਇੱਕ ਹੋਰ ਪੁਲਸ ਮੁਲਾਜ਼ਮ ਇਸ ਹਮਲੇ ਵਿੱਚ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਅੰਤਰਿਮ ਪੁਲਸ ਕਮਿਸ਼ਨਰ ਜੌਹਨ ਸਟੈਨਫੋਰਡ ਨੇ ਦੇਰ ਰਾਤ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਪੁਲਸ ਅਧਿਕਾਰੀ ਕੰਮ 'ਤੇ ਜਾ ਰਹੇ ਸਨ, ਉਦੋਂ ਉਨ੍ਹਾਂ ਨੇ ਕੁਝ ਲੋਕਾਂ ਨੂੰ ਪਾਰਕਿੰਗ ਖੇਤਰ ਵਿੱਚ ਖੜ੍ਹੇ ਇੱਕ ਵਾਹਨ ਦਾ ਤਾਲਾ ਤੋੜਦੇ ਦੇਖਿਆ। ਉਨ੍ਹਾਂ ਕਿਹਾ ਕਿ ਜਦੋਂ ਅਧਿਕਾਰੀ ਉਨ੍ਹਾਂ ਕੋਲ ਪਹੁੰਚੇ ਤਾਂ ਸ਼ੱਕੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ: ਜ਼ਮੀਨੀ ਹਮਲੇ ਦੀ ਤਿਆਰੀ 'ਚ ਇਜ਼ਰਾਇਲ! ਫਲਸਤੀਨੀਆਂ ਨੂੰ 24 ਘੰਟਿਆਂ 'ਚ ਗਾਜ਼ਾ ਸ਼ਹਿਰ ਖ਼ਾਲੀ ਕਰਨ ਦਾ ਹੁਕਮ

ਇਸ ਹਮਲੇ ਵਿੱਚ ਗੋਲੀ ਇੱਕ ਅਧਿਕਾਰੀ ਦੇ ਸਰੀਰ ਦੇ ਉਪਰਲੇ ਹਿੱਸੇ ਅਤੇ ਹੱਥ ਵਿੱਚ ਲੱਗੀ। ਸਟੈਨਫੋਰਡ ਨੇ ਦੱਸਿਆ ਕਿ ਹਸਪਤਾਲ 'ਚ ਦਾਖ਼ਲ ਇਕ ਅਧਿਕਾਰੀ ਦੀ ਰਾਤ ਕਰੀਬ 11:30 ਵਜੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਧਿਕਾਰੀ ਦਾ ਨਾਂ ਜਾਰੀ ਨਹੀਂ ਕੀਤਾ ਗਿਆ ਹੈ ਪਰ ਉਸ ਦੀ ਉਮਰ 50 ਸਾਲ ਸੀ ਅਤੇ ਉਹ 22 ਸਾਲਾਂ ਤੋਂ ਪੁਲਸ ਫੋਰਸ 'ਚ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਦੂਜੇ ਅਧਿਕਾਰੀ ਦੀ ਹਾਲਤ ਸਥਿਰ ਹੈ ਅਤੇ ਉਸ ਦੀ ਉਮਰ 60 ਸਾਲ ਹੈ ਅਤੇ 20 ਸਾਲਾਂ ਤੋਂ ਪੁਲਸ ਵਿਭਾਗ ਵਿੱਚ ਨੌਕਰੀ ਕਰ ਰਹੇ ਹਨ। ਅਧਿਕਾਰੀ ਅਨੁਸਾਰ ਦੋਵੇਂ ਅਧਿਕਾਰੀ ਪੁਲਸ ਦੀ ਏਅਰਪੋਰਟ ਯੂਨਿਟ ਵਿੱਚ ਤਾਇਨਾਤ ਸਨ।

ਇਹ ਵੀ ਪੜ੍ਹੋ: ਸੱਤਾ ਦੇ ਲਾਲਚ ’ਚ ਅੰਨ੍ਹੇ ਹੋਏ ਟਰੂਡੋ, ਵੋਟਾਂ ਖਾਤਿਰ ਦਾਅ ’ਤੇ ਲਾਈ ਕੈਨੇਡਾ ਦੀ ਅਰਥਵਿਵਸਥਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News