ਅਮਰੀਕਾ ''ਚ ਯੂਨੀਵਰਸਿਟੀ ਕੰਪਲੈਕਸ ''ਚ ਛੁਰੇਬਾਜ਼ੀ, ਇਕ ਦੀ ਮੌਤ

05/02/2017 11:23:24 AM

ਹਿਊਸਟਨ— ਅਮਰੀਕਾ ਵਿਚ ਟੈਕਸਾਸ ਯੂਨੀਵਰਸਿਟੀ ਦੇ ਆਸਟਿਨ ਕੰਪਲੈਕਸ ਅੰਦਰ ਛੁਰੇਬਾਜ਼ੀ ''ਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਕੰਪਲੈਕਸ ਪੁਲਸ ਮੁਤਾਬਕ ਸ਼ੱਕੀ ਦੀ ਪਛਾਣ 20 ਸਾਲਾ ਵਿਦਿਆਰਥੀ ਕੇਡਰੇਕਸ ਜੇ ਵ੍ਹਾਈਟ ਦੇ ਰੂਪ ਵਿਚ ਹੋਈ ਹੈ। ਉਸ ਨੂੰ 4 ਲੋਕਾਂ ''ਤੇ ਹਮਲਾ ਕਰਨ ਦੇ ਸਿਲਸਿਲੇ ਵਿਚ ਗ੍ਰਿਫਤਾਰ ਕੀਤਾ ਗਿਆ। ਟੈਕਸਾਸ ਯੂਨੀਵਰਸਿਟੀ ਪੁਲਸ ਮੁਖੀ ਡੇਵਿਡ ਕਾਰਟਨ ਨੇ ਕਿਹਾ ਕਿ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ ਪੀੜਤਾਂ ''ਚੋਂ ਇਕ ਦੀ ਮੌਤ ਘਟਨਾ ਵਾਲੀ ਥਾਂ ''ਤੇ ਹੀ ਹੋ ਗਈ। 
ਕਾਰਟਨ ਨੇ ਕਿਹਾ, ''''ਪੁਲਸ ਕੋਲ ਕੱਲ ਭਾਵ ਸੋਮਵਾਰ ਦੀ ਦੁਪਹਿਰ ਨੂੰ ਤਕਰੀਬਨ 1.30 ਵਜੇ ਇਸ ਘਟਨਾ ਨੂੰ ਲੈ ਕੇ ਫੋਨ ਆਇਆ ਕਿ ਇਕ ਵਿਅਕਤੀ ਨੇ ਟੈਕਸਾਸ ਯੂਨੀਵਰਸਿਟੀ ਦੇ ਆਸਟਿਨ ਕੰਪਲੈਕਸ ਅੰਦਰ ਚਾਕੂ ਨਾਲ ਹਮਲਾ ਕਰ ਦਿੱਤਾ ਹੈ। ਇਕ ਪੁਲਸ ਅਧਿਕਾਰੀ ਨੇ ਉਸ ਵਿਅਕਤੀ ਨੂੰ ਦੇਖਿਆ, ਜਿਸ ਤੋਂ ਬਾਅਦ ਉਸ ਦੀ ਪਛਾਣ ਵ੍ਹਾਈਟ ਨਾਂ ਦੇ ਵਿਅਕਤੀ ਦੇ ਰੂਪ ਵਿਚ ਕੀਤੀ ਗਈ, ਜਿਸ ਕੋਲ ਬੋਵੀ-ਸਟਾਈਲ ਦੀ ਇਕ ਵੱਡਾ ਤੇਜ਼ਧਾਰ ਚਾਕੂ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਉਸ ਨੂੰ ਹਿਰਾਸਤ ''ਚ ਲੈ ਲਿਆ ਹੈ। ਗੰਭੀਰ ਰੂਪ ਨਾਲ ਜ਼ਖਮੀ 3 ਲੋਕਾਂ ਨੂੰ ਯੂਨੀਵਰਸਿਟੀ ਮੈਡੀਕਲ ਸੈਂਟਰ ਬ੍ਰੇਕੇਨਰਿਜ ''ਚ ਦਾਖਲ ਕਰਵਾਇਆ ਗਿਆ।

Tanu

News Editor

Related News