ਬਗਦਾਦ ’ਚ ਪ੍ਰਦਰਸ਼ਨਕਾਰੀਆਂ ਦੇ ਟਿਕਾਣੇ ਕੋਲ ਬੰਬ ਧਮਾਕੇ ’ਚ ਇਕ ਦੀ ਮੌਤ

Saturday, Nov 16, 2019 - 09:04 PM (IST)

ਬਗਦਾਦ ’ਚ ਪ੍ਰਦਰਸ਼ਨਕਾਰੀਆਂ ਦੇ ਟਿਕਾਣੇ ਕੋਲ ਬੰਬ ਧਮਾਕੇ ’ਚ ਇਕ ਦੀ ਮੌਤ

ਬਗਦਾਦ (ਏ.ਐੱਫ.ਪੀ.)-ਬਗਦਾਦ ’ਚ ਸ਼ੁੱਕਰਵਾਰ ਦੇਰ ਰਾਤ ਪ੍ਰਦਰਸ਼ਨਕਾਰੀਆਂ ਦੇ ਟਿਕਾਣੇ ਦੇ ਕੋਲ ਇਕ ਵਾਹਨ ਦੇ ਹੇਠਾਂ ਰੱਖੇ ਬੰਬ ’ਚ ਧਮਾਕੇ ਦੇ ਕਾਰਨ ਘੱਟੋ ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਇਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਸੁਰੱਖਿਆ ਬਲਾਂ ਨੇ ਇਹ ਜਾਣਕਾਰੀ ਦਿੱਤੀ। ਸੁਰੱਖਿਆ ਬਲਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਧਮਾਕਾ ਤਹਿਰੀਰ ਚੌਕ ਦੇ ਕੋਲ ਹੋਇਆ ਜਿੱਥੇ ਪਿਛਲੇ 3 ਹਫਤਿਆਂ ਤੋਂ ਸਰਕਾਰ ਬਦਲਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਬਜ਼ਾ ਕੀਤਾ ਹੋਇਆ ਹੈ।


author

Sunny Mehra

Content Editor

Related News