ਪੈਟਰੋਲ ਦੀਆਂ ਵਧੀਆਂ ਕੀਮਤਾਂ ਕਾਰਨ ਈਰਾਨ ''ਚ ਪ੍ਰਦਰਸ਼ਨ, 1 ਹਲਾਕ

Saturday, Nov 16, 2019 - 05:36 PM (IST)

ਪੈਟਰੋਲ ਦੀਆਂ ਵਧੀਆਂ ਕੀਮਤਾਂ ਕਾਰਨ ਈਰਾਨ ''ਚ ਪ੍ਰਦਰਸ਼ਨ, 1 ਹਲਾਕ

ਤਹਿਰਾਨ— ਈਰਾਨ 'ਚ ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਦੇ ਖਿਲਾਫ ਹੋਏ ਪ੍ਰਦਰਸ਼ਨ ਤੋਂ ਇਕ ਦਿਨ ਬਾਅਦ ਅਰਧ-ਸਰਕਾਰੀ ਪੱਤਰਕਾਰ ਏਜੰਸੀ ਈ.ਐੱਸ.ਐੱਨ. ਨੇ ਸ਼ਨੀਵਾਰ ਨੂੰ ਦੱਸਿਆ ਕਿ ਸੀਰਜਾਨ ਸ਼ਹਿਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਹੋਰ ਕਈ ਲੋਕ ਇਸ ਦੌਰਾਨ ਜ਼ਖਮੀ ਹੋਏ ਹਨ।

ਸੀਰਜਾਨ ਦੇ ਕਾਰਜਕਾਰੀ ਗਵਰਨਰ ਮੁਹੰਮਦ ਮਹਿਮੂਦਬਾਦੀ ਨੇ ਕਿਹਾ ਕਿ ਮੰਦਭਾਗਾ ਹੈ ਕਿ ਕੋਈ ਮਾਰਿਆ ਗਿਆ। ਉਨ੍ਹਾਂ ਨੇ ਕਿਹਾ ਕਿ ਮੌਤ ਦੇ ਕਾਰਨ ਤੇ ਕੀ ਉਸ ਨੂੰ ਗੋਲੀ ਮਾਰੀ ਗਈ ਹੈ ਜਾਂ ਨਹੀਂ? ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਪ੍ਰਦਰਸ਼ਨ ਦੌਰਾਨ ਕਈ ਹੋਰ ਲੋਕ ਜ਼ਖਮੀ ਵੀ ਹੋਏ ਹਨ। ਮਹਿਮੂਦਬਾਦੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਗੋਲੀ ਮਾਰਨ ਦੀ ਆਗਿਆ ਨਹੀਂ ਦਿੱਤੀ ਗਈ ਹੈ ਤੇ ਉਹ ਸਿਰਫ ਚਿਤਾਵਨੀ ਲਈ ਗੋਲੀ ਚਲਾ ਸਕਦੇ ਹਨ, ਜੋ ਕਿ ਉਨ੍ਹਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਸ਼ਾਂਤੀਪੂਰਨ ਆਯੋਜਨ ਸੀ ਪਰ ਕੁਝ ਲੋਕਾਂ ਨੇ ਇਸ ਦੀ ਵਰਤੋਂ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ, ਪੈਟਰੋਲ ਪੰਪ 'ਚ ਤੋੜ-ਭੰਨ ਕਰਨ ਤੇ ਤੇਲ ਕੰਪਨੀ ਦੇ ਮੁੱਖ ਈਂਧਨ ਡਿਪੋ ਤੱਕ ਪਹੁੰਚਣ ਤੇ ਉਸ 'ਚ ਅੱਗ ਲਗਾਉਣ ਲਈ ਕੀਤੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਪੁਲਸ ਤੇ ਸੁਰੱਖਿਆ ਬਲਾਂ ਨੇ ਰੋਕ ਦਿੱਤਾ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਈਰਾਨ ਨੇ ਪੈਟਰੋਲ ਦੀ ਰਾਸ਼ਨਿੰਗ ਸ਼ੁਰੂ ਕਰਨ ਦੇ ਨਾਲ-ਨਾਲ ਕੀਮਤਾਂ 'ਚ 50 ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਦਾ ਕਹਿਣਾ ਹੈ ਕਿ ਇਸ ਤੋਂ ਮਿਲੇ ਰੈਵੇਨਿਊ ਨਾਲ ਜ਼ਰੂਰਤਮੰਦ ਨਾਗਰਿਕਾਂ ਦੀ ਮਦਦ ਕੀਤੀ ਜਾਵੇਗੀ। ਇਸ ਯੋਜਨਾ ਦੇ ਤਹਿਤ ਇਕ ਚਾਲਕ ਨੂੰ ਮਹੀਨੇ 'ਚ 60 ਲੀਟਰ ਪੈਟਰੋਲ 15 ਹਜ਼ਾਰ ਈਰਾਨੀ ਰਿਆਲ (9.30 ਰੁਪਏ ਪ੍ਰਤੀ ਲੀਟਰ) ਦੀ ਦਰ ਨਾਲ ਮਿਲੇਗਾ ਜਦਕਿ ਇਸ ਤੋਂ ਜ਼ਿਆਦਾ ਪੈਟਰੋਲ ਲੈਣ 'ਤੇ 30 ਹਜ਼ਾਰ ਈਰਾਨੀ ਰਿਆਲ ਪ੍ਰਤੀ ਲੀਟਰ ਦੀ ਦਰ ਨਾਲ ਭੁਗਤਾਨ ਕਰਨਾ ਪਵੇਗਾ।


author

Baljit Singh

Content Editor

Related News