ਬਰੈਂਪਟਨ ਵਿਖੇ ਦਿਨ ਦਿਹਾੜੇ ਚੱਲੀ ਗੋਲੀ ''ਚ ਇੱਕ ਦੀ ਮੌਤ, ਇੱਕ ਜ਼ਖ਼ਮੀ

Thursday, Sep 23, 2021 - 11:00 AM (IST)

ਬਰੈਂਪਟਨ ਵਿਖੇ ਦਿਨ ਦਿਹਾੜੇ ਚੱਲੀ ਗੋਲੀ ''ਚ ਇੱਕ ਦੀ ਮੌਤ, ਇੱਕ ਜ਼ਖ਼ਮੀ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਕੈਨੇਡਾ ਦੇ ਓਂਟਾਰੀਓ ਸੂਬੇ ਦੇ ਸਿਟੀ ਬਰੈਂਪਟਨ ਵਿਚ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਇਲਾਕੇ ਬਰੈਂਪਟਨ ਦੀ ਏਅਰਪੋਰਟ ਰੋਡ/ਕੰਟਰੀਸਾਇਡ (Airport Rd/Countryside) ਵਿਖੇ ਬੀਤੀ ਸ਼ਾਮ 4:45 ਵਜੇ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਹਲਾਕ ਹੋ ਗਿਆ ਅਤੇ ਇੱਕ ਔਰਤ ਜ਼ਖ਼ਮੀ ਹੋਈ ਹੈ। ਖ਼ਬਰਾਂ ਮੁਤਾਬਕ ਮਰਨ ਵਾਲਾ ਵਿਅਕਤੀ ਪਵਿੱਤਰ ਬਾਸੀ ਦਾ ਸ਼ੱਕੀ ਕਾਤਲ ਹੋ ਸਕਦਾ ਹੈ ਅਤੇ ਜ਼ਖ਼ਮੀ ਔਰਤ ਉਸਦੀ ਮਾਂ ਹੈ ਪਰ ਮ੍ਰਿਤਕ ਦੀ ਸ਼ਨਾਖਤ ਦੀ ਫਿਲਹਾਲ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। 

ਪੜ੍ਹੋ ਇਹ ਅਹਿਮ ਖਬਰ -ਅਮਰੀਕਾ ਪਹੁੰਚੇ ਪੀ.ਐੱਮ. ਮੋਦੀ ਦਾ ਜ਼ਬਰਦਸਤ ਸਵਾਗਤ, ਅੱਜ ਕਰਨਗੇ ਕਈ CEO ਨਾਲ ਮੁਲਾਕਾ

ਹਮਲਾਵਰ ਜਿੰਨਾ ਦੀ ਗਿਣਤੀ ਤਿੰਨ ਦੱਸੀ ਜਾ ਰਹੀ ਹੈ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ ਹਨ। ਹਾਦਸੇ ਤੋਂ ਕੁਝ ਦੂਰ (Grenoble Boulevard and Williams Parkway) ਇੱਕ ਅੱਗ ਲੱਗੀ ਕਾਰ ਵੀ ਬਰਾਮਦ ਹੋਈ ਹੈ। ਇਹ ਕਾਰ ਦਾ ਗੋਲੀਬਾਰੀ ਨਾਲ ਕੋਈ ਸਬੰਧ ਹੈ ਜਾਂ ਨਹੀਂ ਫਿਲਹਾਲ ਪੁਲਸ ਜਾਂਚ ਕਰ ਰਹੀ ਹੈ।


author

Vandana

Content Editor

Related News