ਪਾਕਿ ’ਚ ਡਾਕਟਰ ਦੀ ਦੁਕਾਨ ’ਚ ਗੋਲੀਬਾਰੀ, ਇਕ ਚੀਨੀ ਨਾਗਰਿਕ ਦੀ ਮੌਤ

Thursday, Sep 29, 2022 - 10:36 AM (IST)

ਪਾਕਿ ’ਚ ਡਾਕਟਰ ਦੀ ਦੁਕਾਨ ’ਚ ਗੋਲੀਬਾਰੀ, ਇਕ ਚੀਨੀ ਨਾਗਰਿਕ ਦੀ ਮੌਤ

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਬੁੱਧਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਦੰਦਾਂ ਦੇ ਕਲੀਨਿੰਗ ਅੰਦਰ ਗੋਲੀਬਾਰੀ ਕੀਤੀ, ਜਿਸ ਨਾਲ ਇਕ ਚੀਨੀ ਨਾਗਰਿਕ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਇਸਨੂੰ ਪਾਕਿਸਤਾਨ ਵਿਚ ਚੀਨੀ ਨਾਗਿਰਕਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਤਾਜ਼ਾ ਹਮਲਾ ਮੰਨਿਆ ਜਾ ਰਿਹਾ ਹੈ।

ਸੀਨੀਅਰ ਪੁਲਸ ਕਪਤਾਨ ਅਸਦ ਰਜ਼ਾ ਨੇ ਦੱਸਿਆ ਕਿ ਹਮਲਾਵਰ ਮਰੀਜ਼ ਬਣਕੇ ਆਏ ਅਤੇ ਅੰਦਰ ਆਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਵਿਚ ਸਹਾਇਕ ਰੋਨਾਲਡ ਚਾਊ ਦੀ ਮੌਤ ਹੋ ਗਈ ਅਤੇ ਡਾਕਟਰ ਅਤੇ ਉਸਦੀ ਪਤਨੀ ਜ਼ਖ਼ਮੀ ਹੋ ਗਏ। ਰਜ਼ਾ ਦੇ ਅਨੁਸਾਰ ਡਾਕਟਰ ਲੀ ਅਤੇ ਉਨ੍ਹਾਂ ਦੀ ਪਤਨੀ ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਦੰਦਾਂ ਦਾ ਕਲੀਨਿਕ ਚਲਾ ਰਹੇ ਸਨ ਅਤੇ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਸੀ।
 


author

cherry

Content Editor

Related News