ਅਫਗਾਨਿਸਤਾਨ ''ਚ ਧਮਾਕੇ ''ਚ 1 ਬੱਚੇ ਦੀ ਮੌਤ, 5 ਜ਼ਖਮੀ
Monday, Jan 27, 2025 - 03:07 PM (IST)
![ਅਫਗਾਨਿਸਤਾਨ ''ਚ ਧਮਾਕੇ ''ਚ 1 ਬੱਚੇ ਦੀ ਮੌਤ, 5 ਜ਼ਖਮੀ](https://static.jagbani.com/multimedia/2024_12image_10_11_262988966blast.jpg)
ਗਰਦੇਜ਼ (ਏਜੰਸੀ)- ਅਫਗਾਨਿਸਤਾਨ ਦੇ ਪੂਰਬੀ ਪਕਤੀਆ ਸੂਬੇ ਦੇ ਜਜ਼ਈ ਆਰਿਯੂਬ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਵਿਸਫੋਟਕ ਯੰਤਰ ਨਾਲ ਖੇਡਦੇ ਸਮੇਂ ਅਚਾਨਕ ਹੋਏ ਧਮਾਕੇ ਵਿੱਚ 1 ਬੱਚੇ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ।
ਸੂਬਾਈ ਪੁਲਸ ਬੁਲਾਰੇ ਮੁਨੀਬ ਜ਼ਦਰਾਨ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੀਆਂ ਜੰਗਾਂ ਦੌਰਾਨ ਬਿਨਾਂ ਵਰਤੋਂ ਵਿਚ ਲਿਆਂਦੇ ਗਏ ਇਕ ਵਿਸਫੋਟਕ ਯੰਤਰ ਜ਼ਮੀਨ ਵਿਚ ਪਿਆ ਹੋਇਆ ਸੀ। ਐਤਵਾਰ ਨੂੰ ਬੱਚਿਆਂ ਨੇ ਵਿਸਫੋਟਕ ਯੰਤਰ ਨੂੰ ਖਿਡੌਣਾ ਸਮਝ ਕੇ ਉਸ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਅਚਾਨਕ ਇਹ ਫਟ ਗਿਆ, ਜਿਸ ਨਾਲ 1 ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ 3 ਦੀ ਹਾਲਤ ਗੰਭੀਰ ਹੈ।