ਕੋਰੋਨਾ ਟੀਕੇ ਦੀਆਂ 1 ਅਰਬ ਖ਼ੁਰਾਕਾਂ ਲਗਾਈਆਂ: ਚੀਨ
Monday, Jun 21, 2021 - 11:25 AM (IST)
ਬੀਜਿੰਗ (ਭਾਸ਼ਾ) : ਚੀਨ ਨੇ ਕਿਹਾ ਹੈ ਕਿ ਉਸ ਨੇ ਦੇਸ਼ ਵਿਚ ਕੋਰੋਨਾ ਟੀਕੇ ਦੀਆਂ 1 ਅਰਬ ਤੋਂ ਜ਼ਿਆਦਾ ਖ਼ੁਰਾਕਾਂ ਲਗਾ ਦਿੱਤੀਆਂ ਹਨ। ਰਾਸ਼ਟਰੀ ਸਿਹਤ ਕਮਿਸ਼ਨ ਨੇ ਐਤਵਾਰ ਨੂੰ ਇਹ ਨਹੀਂ ਦੱਸਿਆ ਕਿ ਹੁਣ ਤੱਕ ਕਿੰਨੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਚੀਨ ਵਿਚ ਜ਼ਿਆਦਾ ਟੀਕਿਆਂ ਦੀਆਂ 2 ਖ਼ੁਰਾਕਾਂ ਦਿੱਤੀ ਜਾ ਰਹੀਆਂ ਹਨ। ਚੀਨ ਵਿਚ ਟੀਕਾਕਰਨ ਦੀ ਸ਼ੁਰੂਆਤ ਹੌਲੀ ਰਹੀ ਸੀ ਪਰ ਬਾਅਦ ਵਿਚ ਇਸ ਨੇ ਰਫ਼ਤਾਰ ਫੜੀ।
ਚੀਨ ਵਿਚ 1.4 ਅਰਬ ਦੀ ਆਬਾਦੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਟੀਕੇ ਦੀਆਂ ਦਿੱਤੀਆਂ ਗਈਆਂ ਖ਼ੁਰਾਕਾਂ ਦੀ ਸੰਖਿਆ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ 50 ਕਰੋੜ ਤੋਂ ਦੁੱਗਣੀ ਹੋ ਗਈ। ਚੀਨ ਨੇ ਦੇਸ਼ ਵਿਚ ਵਿਕਸਿਤ ਕੀਤੇ ਗਏ 7 ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਹਾਲ ਹੀ ਵਿਚ 2 ਟੀਕਿਆਂ ਨੂੰ ਬੱਚਿਆਂ ਲਈ ਵੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਰੈਗੂਲੇਟਰ ਨੇ ਹੁਣ ਤੱਕ ਕਿਸੇ ਵੀ ਗੈਰ ਚੀਨੀ ਟੀਕੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਉਹ ਫਾਈਜ਼ਰ ਅਤੇ ਬਾਇਓਐਨਟੈਕ ਵੱਲੋਂ ਵਿਕਸਿਤ ਟੀਕੇ ਨੂੰ ਮਨਜ਼ੂਰੀ ਦੇਣ ਦੀ ਦਿਸ਼ਾ ਵਿਚ ਵੱਧ ਰਹੇ ਹਨ।