ਓਮੀਕ੍ਰੋਨ ਵੇਰੀਐਂਟ ਕਾਰਨ ਦੁਨੀਆਭਰ ''ਚ ਦਹਿਸ਼ਤ, ਪਰ ਅਫਰੀਕਾ ''ਚ ਲਗਾਤਾਰ ਘਟ ਰਹੇ ਮਾਮਲੇ

11/29/2021 1:23:22 AM

ਇੰਟਰਨੈਸ਼ਨਲ ਡੈਸਕ-ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਦੁਨੀਆਭਰ 'ਚ ਦਹਿਸ਼ਤ ਮਚਾ ਰਿਹਾ ਹੈ। ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਡਬਲਯੂ.ਐੱਚ.ਓ. ਵੀ ਨੇ ਵੀ ਚਿੰਤਾ ਜ਼ਾਹਿਰ ਕਰ ਦਿੱਤੀ ਹੈ। ਦੱਸ ਦੇਈਏ ਕਿ ਓਮੀਕ੍ਰੋਨ ਨੂੰ ਡੈਲਟਾ ਤੋਂ 7 ਗੁਣਾ ਤੇਜ਼ੀ ਨਾਲ ਫੈਲਣ ਵਾਲਾ ਦੱਸਿਆ ਗਿਆ ਹੈ ਪਰ ਜਿਸ ਅਫਰੀਕਾ 'ਚ ਇਹ ਫੈਲਿਆ ਹੋਇਆ ਹੈ, ਉਥੇ ਦੋ ਮਹੀਨੇ ਤੋਂ ਨਵੇਂ ਮਰੀਜ਼ਾਂ ਅਤੇ ਮੌਤਾਂ 'ਚ ਗਿਰਾਵਟ ਜਾਰੀ ਹੈ। ਓਮੀਕ੍ਰੋਨ ਵੇਰੀਐਂਟ ਕਾਰਨ ਮਰੀਜ਼ ਗੰਭੀਰ ਰੂਪ ਨਾਲ ਬੀਮਾਰ ਨਹੀਂ ਪੈ ਰਹੇ ਹਨ ਅਤੇ ਉਨ੍ਹਾਂ 'ਚ ਲੱਛਣ ਵੀ ਬੇਹਦ ਹਲਕੇ ਹਨ। ਦੱਸ ਦੇਈਏ ਕਿ ਅਫਰੀਕਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਓਮੀਕ੍ਰੋਨ ਵੇਰੀਐਂਟ ਦੋ ਮਹੀਨੇ ਤੋਂ ਮੌਜੂਦ ਹੈ। 

ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦਾ ਤੀਸਰਾ ਮਾਮਲਾ ਆਇਆ ਸਾਹਮਣੇ

ਦੁਨੀਆ ਦੀ 17 ਫੀਸਦੀ ਆਬਾਦੀ ਵਾਲੇ ਅਫਰੀਕਾ ਦੇ 54 ਦੇਸ਼ਾਂ 'ਚ ਰੋਜ਼ਾਨਾ ਸਿਰਫ 4200 ਮਰੀਜ਼ ਮਿਲ ਰਹੇ ਹਨ ਜੋ ਯੂਰਪ ਤੋਂ 86 ਗੁਣਾ ਘੱਟ ਹੈ। ਅਫਰੀਕਾ 'ਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵੀ 150 ਤੋਂ ਘੱਟ ਹਨ ਜੋ ਯੂਰਪ ਤੋਂ 26 ਗੁਣਾ ਘੱਟ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੱਖਣੀ ਅਫਰੀਕਾ 'ਚ ਰੋਜ਼ਾਨਾ ਮਾਮਲੇ ਅਤੇ ਮੌਤਾਂ, ਦੋਵੇਂ ਦੀ ਦੋ ਮਹੀਨੇ ਤੋਂ ਲਗਾਤਾਰ ਘਟ ਰਹੀਆਂ ਹਨ। ਦੂਜੇ ਪਾਸੇ ਦੁਨੀਆ ਦੀ 10 ਫੀਸਦੀ ਆਬਾਦੀ ਵਾਲੇ ਯੂਰਪ ਦੇ 45 ਦੇਸ਼ਾਂ 'ਚ ਰੋਜ਼ਾਨਾ 3.63 ਲੱਖ ਮਰੀਜ਼ ਮਿਲ ਰਹੇ ਹਨ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਕੋਵਿਡ-19 ਦੇ ਨਵੇਂ ਵੇਰੀਐਂਟ ਨੇ ਮਾਹਿਰਾਂ ਨੂੰ ਕੀਤਾ ਹੈਰਾਨ

ਜ਼ਿਕਰਯੋਗ ਹੈ ਕਿ ਨੀਦਰਲੈਂਡ ਅਤੇ ਆਸਟ੍ਰੇਲੀਆ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ 13 ਅਤੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਵਾਇਰਸ ਦਾ ਨਵਾਂ ਵੇਰੀਐਂਟ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ 'ਚ ਪਾਇਆ ਜਾ ਰਿਹਾ ਹੈ। ਓਮੀਕ੍ਰੋਨ ਦੇ ਕਹਿਰ ਦੀ ਰੋਕਥਾਮ ਦੇ ਮੱਦੇਨਜ਼ਰ ਦੁਨੀਆਭਰ ਦੇ ਦੇਸ਼ਾਂ ਨੇ ਪਾਬੰਦੀਆਂ ਨੂੰ ਸਖਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਜ਼ਰਾਈਲ ਨੇ ਸਖਤ ਕਦਮ ਚੁੱਕਦੇ ਹੋਏ ਐਤਵਾਰ ਨੂੰ ਵਿਦੇਸ਼ੀ ਨਾਗਰਿਕਾਂ ਦੀ ਦੇਸ਼ 'ਚ ਐਂਟਰੀ 'ਤੇ ਰੋਕ ਲੱਗਾ ਦਿੱਤੀ ਹੈ। ਦੱਖਣੀ ਅਫਰੀਕਾ 'ਚ ਵਾਇਰਸ ਦੇ ਇਸ ਨਵੇਂ ਵੇਰੀਐਂਟ ਦਾ ਪਤਾ ਚੱਲਣ ਤੋਂ ਬਾਅਦ ਯੂਰਪ ਦੇ ਕਈ ਦੇਸ਼ਾਂ 'ਚ ਇਸ ਦੇ ਸ਼ੱਕੀ ਜਾਂ ਪੁਸ਼ਟ ਮਾਮਲੇ ਸਾਹਮਣੇ ਆ ਚੁੱਕੇ ਹਨ। 

ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਕਾਰਨ ਮੋਰੱਕੋ ਨੇ ਦੁਨੀਆਭਰ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਾਈ ਰੋਕ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News