'ਸੀਤ ਵਾਇਰਸ' ਨਾਲ ਮਿਲ ਕੇ ਪੈਦਾ ਹੋਇਆ ਓਮੀਕਰੋਨ, ਸੰਕ੍ਰਮਣ ਦੀ ਸੰਭਾਵਨਾ ਤਿੰਨ ਗੁਣਾ ਵੱਧ: ਅਧਿਐਨ

Saturday, Dec 04, 2021 - 12:38 PM (IST)

ਨਿਊਯਾਰਕ: ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਵਿਗਿਆਨੀਆਂ ਵੱਲੋਂ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਇਸ ਦੇ ਪ੍ਰਭਾਵ ਨੂੰ ਲੈ ਕੇ ਖਦਸ਼ੇ ਪ੍ਰਗਟਾਏ ਜਾ ਰਹੇ ਹਨ। ਵਿਗਿਆਨੀਆਂ ਵੱਲੋਂ ਕੀਤੇ ਗਏ ਇਕ ਸ਼ੁਰੂਆਤੀ ਅਧਿਐਨ 'ਚ ਕਿਹਾ ਗਿਆ ਹੈ ਕਿ ਇਸ ਨਾਲ ਡੈਲਟਾ ਜਾਂ ਬੀਟਾ ਵੇਰੀਐਂਟਸ ਦੀ ਤੁਲਨਾ 'ਚ ਦੁਬਾਰਾ ਸੰਕ੍ਰਮਣ ਹੋਣ ਦੀ ਸੰਭਾਵਨਾ ਤਿੰਨ ਗੁਣਾ ਜ਼ਿਆਦਾ ਹੈ। ਹੁਣ ਇਕ ਨਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਓਮੀਕਰੋਨ 'ਸੀਤ ਵਾਇਰਸ' ਨਾਲ ਮਿਲ ਕੇ ਪੈਦਾ ਹੋਇਆ ਹੈ ਪਰ ਇਹ ਕਿੰਨਾ ਗੰਭੀਰ ਹੈ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਹਾਲ ਹੀ 'ਚ ਹੋਈ ਇਕ ਖੋਜ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਇਹ ਵੇਰੀਐਂਟ ਨੇ ਕਿਸੇ ਹੋਰ ਵਾਇਰਸ ਦੀ ਜੈਨੇਟਿਕ ਸਮੱਗਰੀ ਨਾਲ ਮਿਲ ਕੇ ਆਪਣੇ ਆਪ ਨੂੰ ਮਿਊਟੇਸ਼ਨ ਕਰ ਲਿਆ ਹੈ। ਦੱਸਣਯੋਗ ਹੈ ਕਿ ਠੰਡ ਦੇ ਮੌਸਮ ਵਿਚ ਜ਼ੁਕਾਮ ਹੋਣਾ ਆਮ ਗੱਲ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਓਮੀਕਰੋਨ, ਸੀਤ ਵਾਇਰਸ ਨਾਲ ਮਿਲ ਕੇ ਹੀ ਪੈਦਾ ਹੋਇਆ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੇ ਦੋਸ਼ ’ਚ 3 ਭਾਰਤੀ ਗ੍ਰਿਫ਼ਤਾਰ

ਖੋਜਕਰਤਾਵਾਂ ਅਨੁਸਾਰ ਓਮੀਕਰੋਨ ਆਮ ਜ਼ੁਕਾਮ ਵਾਇਰਸ ਦੇ ਨਾਲ ਮਿਲ ਕੇ ਮਿਊਟੇਸ਼ਨ ਕੀਤਾ ਹੋਵੇਗਾ, ਕਿਉਂਕਿ ਇਹ ਕੋਰੋਨਾ ਦੇ ਕਿਸੇ ਪੁਰਾਣੇ ਜੈਨੇਟਿਕ ਕ੍ਰਮ ਨਾਲ ਮੇਲ ਨਹੀਂ ਖਾਂਦਾ ਹੈ। ਹਾਲਾਂਕਿ, ਇਹ ਕਈ ਹੋਰ ਵਾਇਰਸਾਂ ਵਿਚ ਪਾਇਆ ਜਾਂਦਾ ਹੈ, ਜਿਨ੍ਹਾਂ ਵਿਚੋਂ ਇਕ ਆਮ ਸਰਦੀ-ਜ਼ੁਕਾਮ ਵੀ ਹੈ। ਇਹ ਮਨੁੱਖੀ ਜੀਨੋਮ ਵਿਚ ਵੀ ਪਾਇਆ ਜਾਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸਥਿਤੀ ਵਿਚ ਇਹ ਵਾਇਰਸ ਆਸਾਨੀ ਨਾਲ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲ ਸਕਦਾ ਹੈ। ਇੰਨਾ ਹੀ ਨਹੀਂ ਹਲਕੇ ਜਾਂ ਬਿਨਾਂ ਲੱਛਣ ਵਾਲੇ ਲੋਕ ਵੀ ਇਸ ਦਾ ਸ਼ਿਕਾਰ ਹੋ ਸਕਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸਥਿਤੀ ਵਿਚ ਇਹ ਵਾਇਰਸ ਆਸਾਨੀ ਨਾਲ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲ ਸਕਦਾ ਹੈ। ਇੰਨਾ ਹੀ ਨਹੀਂ ਹਲਕੇ ਜਾਂ ਬਿਨਾਂ ਲੱਛਣ ਵਾਲੇ ਲੋਕ ਵੀ ਇਸ ਦਾ ਸ਼ਿਕਾਰ ਹੋ ਸਕਦੇ ਹਨ। 

ਇਹ ਵੀ ਪੜ੍ਹੋ : ਇਮਰਾਨ ਸਰਕਾਰ ਖਿਲਾਫ਼ ਬਾਗੀ ਹੋਈ ਪਾਕਿਸਤਾਨੀ ਅੰਬੈਸੀ, ਕਿਹਾ- ਅਸੀਂ ਬਿਨਾਂ ਤਨਖ਼ਾਹ ਕਦੋਂ ਤੱਕ ਕਰਾਂਗੇ ਕੰਮ

ਵਿਗਿਆਨੀ ਅਜੇ ਤੱਕ ਇਹ ਨਹੀਂ ਜਾਣਦੇ ਹਨ ਕਿ ਕੀ ਓਮੀਕਰੋਨ ਹੋਰ ਕਿਸਮਾਂ ਨਾਲੋਂ ਜ਼ਿਆਦਾ ਛੂਤਕਾਰੀ ਹੈ ਜਾਂ ਨਹੀਂ, ਕੀ ਇਹ ਵਧੇਰੇ ਗੰਭੀਰ ਬਿਮਾਰੀ ਦਾ ਕਾਰਨ ਬਣਦਾ ਹੈ ਜਾਂ ਕੀ ਇਹ ਸਭ ਤੋਂ ਵੱਧ ਪ੍ਰਚਲਿਤ ਰੂਪ ਵਜੋਂ ਡੈਲਟਾ ਤੋਂ ਅੱਗੇ ਨਿਕਲ ਜਾਵੇਗਾ। ਇਹਨਾਂ ਸਵਾਲਾਂ ਦੇ ਜਵਾਬ ਮਿਲਣ ਵਿਚ ਕਈ ਹਫ਼ਤੇ ਲੱਗ ਸਕਦੇ ਹਨ। 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


cherry

Content Editor

Related News