ਬ੍ਰਿਟੇਨ ’ਚ ਅਪ੍ਰੈਲ ਦੇ ਅਖੀਰ ਤੱਕ ਓਮੀਕ੍ਰੋਨ ਨਾਲ 75,000 ਲੋਕਾਂ ਦੀ ਹੋ ਸਕਦੀ ਹੈ ਮੌਤ!
Tuesday, Dec 14, 2021 - 02:49 AM (IST)
ਲੰਡਨ - ਬ੍ਰਿਟੇਨ ’ਚ ਜੇਕਰ ਵਾਧੂ ਕੰਟਰੋਲ ਦੇ ਉਪਾਅ ਨਹੀਂ ਕੀਤੇ ਗਏ ਤਾਂ ਅਗਲੇ ਸਾਲ ਅਪ੍ਰੈਲ ਤੱਕ ਕੋਰੋਨਾ ਵਾਇਰਸ ਦੇ ਨਵੇਂ ਸਵਰੂਪ ਓਮੀਕ੍ਰੋਨ ਨਾਲ 25,000 ਤੋਂ 75,000 ਲੋਕਾਂ ਦੀ ਮੌਤ ਹੋ ਸਕਦੀ ਹੈ। ਇਹ ਜਾਣਕਾਰੀ ਮਾਡਲਿੰਗ ’ਤੇ ਆਧਾਰਿਤ ਇਕ ਅਧਿਐਨ ਵਿਚ ਦਿੱਤੀ ਗਈ ਹੈ। ਅਧਿਐਨ ਵਿਚ ਪਤਾ ਲੱਗਾ ਹੈ ਕਿ ਓਮੀਕ੍ਰੋਨ ਵਿਚ ਇੰਗਲੈਂਡ ਵਿਚ ਇਨਫੈਕਸ਼ਨ ਦੀ ਲਹਿਰ ਪੈਦਾ ਕਰਨ ਦੀ ਸਮਰੱਥਾ ਹੈ। ਇਹ ਜਨਵਰੀ 2021 ਦੌਰਾਨ ਵੱਡੇ ਪੈਮਾਨੇ ’ਤੇ ਹੋਏ ਇਨਫੈਕਸ਼ਨ ਅਤੇ ਹਸਪਤਾਲ ਵਿਚ ਦਾਖਲ ਕਰਵਾਉਣ ਦੇ ਮਾਮਲਿਆਂ ਦੇ ਮੁਕਾਬਲੇ ਉੱਚ ਪੱਧਰ ਤੱਕ ਪਹੁੰਚ ਸਕਦਾ ਹੈ। ਇਸ ਅਧਿਐਨ ਦੇ ਮਾਰਿਹਾਂ ਵਲੋਂ ਸਮੀਖਿਆ ਅਜੇ ਬਾਕੀ ਹੈ। ਇਸ ਅਧਿਐਨ ਲਈ ‘ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਨ’ ਦੇ ਖੋਜਕਾਰਾਂ ਨੇ ਓਮੀਕ੍ਰੋਨ ਦੇ ਐਂਟੀਬਾਡੀ ਨਾਲ ਸਬੰਧਤ ਨਵੇਂ ਪ੍ਰਯੋਗਾਤਮਕ ਡਾਟਾ ਦੀ ਵਰਤੋਂ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।