ਕੋਰੋਨਾ ਆਫ਼ਤ : ਚੀਨ ''ਚ ਵਧੇ ਓਮੀਕਰੋਨ ਮਾਮਲੇ, ਸ਼ੇਨਝੇਨ ''ਚ ਤਾਲਾਬੰਦੀ

03/14/2022 2:37:31 PM

ਤਾਈਪੇ (ਭਾਸ਼ਾ)- ਚੀਨ ਵਿੱਚ ਕੋਵਿਡ-19 ਦੇ ਬਹੁਤ ਜ਼ਿਆਦਾ ਛੂਤਕਾਰੀ ਓਮੀਕਰੋਨ ਰੂਪ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸੋਮਵਾਰ ਨੂੰ ਮੁੱਖ ਭੂਮੀ ਦੇ ਕਈ ਸ਼ਹਿਰਾਂ ਵਿੱਚ ਸੰਕਰਮਣ ਦੇ 1,337 ਮਾਮਲੇ ਸਾਹਮਣੇ ਆਏ। ਨਵੇਂ ਮਾਮਲਿਆਂ ਵਿਚੋਂ ਸਭ ਤੋਂ ਵੱਧ ਕੇਸ 895 ਦੂਰ ਉੱਤਰ-ਪੂਰਬੀ ਜਿਲਿਨ ਸੂਬੇ ਤੋਂ ਸਾਹਮਣੇ ਆਏ। ਸ਼ੇਨਝੇਨ ਵਿੱਚ 75 ਨਵੇਂ ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਐਤਵਾਰ ਨੂੰ 1.75 ਕਰੋੜ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਤਾਲਾਬੰਦੀ ਲਗਾ ਦਿੱਤੀ। ਇਹ ਸ਼ਹਿਰ ਹਾਂਗਕਾਂਗ ਦੇ ਗੁਆਂਢ ਵਿੱਚ ਸਥਿਤ ਇੱਕ ਪ੍ਰਮੁੱਖ ਤਕਨੀਕੀ ਅਤੇ ਵਿੱਤੀ ਹੱਬ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਫਿਲੀਪੀਨਜ਼: ਬੱਚਿਆਂ ਲਈ ਸਿਨੋਵੈਕ ਕੋਵਿਡ ਵੈਕਸੀਨ ਦੀ FDA ਵੱਲੋਂ ਮਨਜ਼ੂਰੀ 

ਚੀਨ ਦੀ ਮੁੱਖ ਭੂਮੀ 'ਤੇ ਸ਼ੇਨਝੇਨ ਤੋਂ ਲੈਕੇ ਕਿੰਗਦਾਓ ਤੱਕ ਲੋਕ ਸੰਕਰਮਿਤ ਹੋ ਰਹੇ ਹਨ। ਹਾਲਾਂਕਿ ਇਹ ਸੰਖਿਆ ਯੂਰਪ ਜਾਂ ਅਮਰੀਕਾ ਜਾਂ ਹਾਂਗਕਾਂਗ ਸ਼ਹਿਰ ਵਿੱਚ ਆਉਣ ਵਾਲੇ ਸੰਕਰਮਣ ਦੇ ਮਾਮਲਿਆਂ ਤੋਂ ਬਹੁਤ ਘੱਟ ਹੈ। ਹਾਂਗਕਾਂਗ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 32,000 ਮਾਮਲੇ ਸਾਹਮਣੇ ਆਏ। ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਸਮੇਂ ਸਿਰ ਲਾਗ ਨੂੰ ਫੈਲਣ ਤੋਂ ਰੋਕਣ ਲਈ ਆਪਣੀ ਸਖ਼ਤ ਰਣਨੀਤੀ ਬਣਾਏਗੀ। ਸ਼ੰਘਾਈ ਫੁਡਾਨ ਯੂਨੀਵਰਸਿਟੀ ਨਾਲ ਸਬੰਧਤ ਇੱਕ ਹਸਪਤਾਲ ਵਿੱਚ ਇੱਕ ਪ੍ਰਮੁੱਖ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਝਾਂਗ ਵੇਨਹੋਂਗ ਨੇ ਸੋਮਵਾਰ ਨੂੰ ਕਿਹਾ ਕਿ ਮੁੱਖ ਭੂਮੀ ਵਿੱਚ ਲਾਗ ਦੇ ਮਾਮਲੇ ਸ਼ੁਰੂਆਤੀ ਪੜਾਅ 'ਤੇ ਹਨ ਅਤੇ ਇਹਨਾਂ ਵਿਚ "ਮਹੱਤਵਪੂਰਣ ਵਾਧਾ" ਦੇਖਿਆ ਜਾ ਸਕਦਾ ਹੈ। ਸੋਮਵਾਰ ਨੂੰ ਸ਼ੰਘਾਈ ਵਿੱਚ 41 ਨਵੇਂ ਮਾਮਲੇ ਸਾਹਮਣੇ ਆਏ। ਇਹਨਾਂ ਵਿੱਚੋਂ ਜ਼ਿਆਦਾਤਰ ਸੰਕਰਮਣ ਓਮੀਕਰੋਨ ਫਾਰਮ ਦੇ BA2 ਰੂਪ ਦੇ  ਹਨ, ਜਿਸਨੂੰ "ਸਟੀਲਥ ਓਮੀਕਰੋਨ" ਵੀ ਕਿਹਾ ਜਾਂਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਰਿਵਾਰ ਨੇ 90 ਸਾਲ ਪੁਰਾਣੀ ਕਾਰ 'ਚ ਘੁੰਮ ਲਈ ਦੁਨੀਆ, 22 ਸਾਲ ਬਾਅਦ ਪਰਤਿਆ ਘਰ (ਤਸਵੀਰਾਂ)

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News