ਭਾਰਤੀ ਕਲਾਕਾਰ ਨੇ ਮਸਕਟ ''ਚ ਕੀਤੀ ਖੁਦਕੁਸ਼ੀ

Monday, Sep 07, 2020 - 05:11 PM (IST)

ਭਾਰਤੀ ਕਲਾਕਾਰ ਨੇ ਮਸਕਟ ''ਚ ਕੀਤੀ ਖੁਦਕੁਸ਼ੀ

ਦੁਬਈ (ਭਾਸ਼ਾ): ਓਮਾਨ ਦੀ ਰਾਜਧਾਨੀ ਮਸਕਟ ਵਿਚ 50 ਸਾਲਾ ਮਸ਼ਹੂਰ ਭਾਰਤੀ ਕਲਾਕਾਰ ਨੇ ਕਥਿਤ ਰੂਪ ਨਾਲ ਖੁਦਕੁਸ਼ੀ ਕਰ ਲਈ। ਸ਼ਾਹੀ ਓਮਾਨ ਪੁਲਸ (ਆਰ.ਓ.ਪੀ.) ਨੇ ਐਤਵਾਰ ਨੂੰ ਦੱਸਿਆ ਕਿ ਗ੍ਰਾਫਿਕ ਡਿਜ਼ਾਈਨਰ ਅਤੇ ਸਾਈਨਬੋਰਡ ਕਲਾਕਾਰ ਉਨੀ ਕ੍ਰਿਸ਼ਨਨ (Unni Krishnan) ਰੂਵੀ ਇਲਾਕੇ ਵਿਚ ਆਪਣੇ ਫਲੈਟ ਵਿਚ ਮ੍ਰਿਤਕ ਮਿਲੇ।

ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਆ : ਤਾਲਾਬੰਦੀ ਦੀ ਉਲੰਘਣਾ ਨੂੰ ਰੋਕਣ ਲਈ ਜਨਤਕ ਥਾਵਾਂ 'ਤੇ ਲਗਾਏ ਗਏ ਕੈਮਰੇ 

'ਟਾਈਮਜ਼ ਆਫ ਓਮਾਨ' ਨੇ ਪੁਲਸ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ,''ਰੂਵੀ ਪੁਲਸ ਨੂੰ ਸ਼ਨੀਵਾਰ ਸ਼ਾਮ 4 ਵਜੇ ਸੂਚਨਾ ਮਿਲੀ ਕਿ ਇਕ ਭਾਰਤੀ ਪ੍ਰਵਾਸੀ ਨੇ ਰੂਵੀ ਦੇ ਹੋਂਡਾ ਰੋਡ 'ਤੇ ਸਥਿਤ ਆਪਣੇ ਘਰ ਵਿਚ ਫਾਂਸੀ ਲਗਾ ਲਈ ਹੈ।'' ਅਧਿਕਾਰੀ ਨੇ ਦੱਸਿਆ,''ਅਪਰਾਧ ਜਾਂਚ ਟੀਮ ਅਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਹਸਪਤਾਲ ਲੈ ਗਈ।'' ਪੁਲਸ ਨੇ ਦੱਸਿਆ ਕਿ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ,''ਘਟਨਾ ਦੀ ਜਾਣਕਾਰੀ ਉਹਨਾਂ ਦੇ ਇਕ ਦੋਸਤ ਨੇ ਦਿੱਤੀ ਸੀ ਜੋ ਸ਼ੱਕੀ ਪਾਇਆ ਗਿਆ ਹੈ ਕਿਉਂਕਿ ਉਹ ਹੁਣ ਫੋਨ ਨਹੀਂ ਚੁੱਕ ਰਿਹਾ ਹੈ।'' ਕ੍ਰਿਸ਼ਨਨ ਓਮਾਨ ਵਿਚ ਭਾਰਤੀ ਸੱਭਿਆਚਾਰਕ ਭਾਈਚਾਰੇ ਦੇ ਮਸ਼ਹੂਰ ਮੈਂਬਰ ਸਨ।

ਪੜ੍ਹੋ ਇਹ ਅਹਿਮ ਖਬਰ- ਵੱਡਾ ਖੁਲਾਸਾ : ਮੁਸ਼ੱਰਫ ਨੇ ਪਾਕਿਸਤਾਨੀਆਂ ਨੂੰ ਲੁੱਟ ਵਿਦੇਸ਼ਾਂ 'ਚ ਖਰੀਦੀ ਕਰੋੜਾਂ ਦੀ ਜਾਇਦਾਦ


author

Vandana

Content Editor

Related News