ਇਸ ਨੇਪਾਲੀ ਪੁਲਸ ਅਫਸਰ ਨੇ ਬੈਕਫਲਿਪ ਕਰ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ (ਵੀਡੀਓ)

11/02/2017 1:18:29 PM

ਕਾਠਮਾਂਡੂ (ਬਿਊਰੋ)— 'ਪਾਰਕਰ ਦਿਨੇਸ਼' ਦੇ ਨਾਂ ਨਾਲ ਮਸ਼ਹੂਰ ਦਿਨੇਸ਼ ਸੁਨਾਰ ਇਕ ਨੇਪਾਲੀ ਸੰਟਟਮੈਨ, ਪਾਰਕਰ ਐਥਲੀਟ ਅਤੇ ਪੁਲਸ ਅਫਸਰ ਹੈ। ਦਿਨੇਸ਼ ਨੇ ਹਾਲ ਹੀ ਵਿਚ 'ਮੋਸਟ ਟਵਿਸਟਿੰਗ ਬੈਕਫਲੀਪਸ ਆਫ ਏ ਵਾਲ ਇਨ ਵਨ ਮਿੰਟ' ਦਾ ਰਿਕਾਰਡ ਬਣਾਇਆ ਹੈ। 24 ਸਾਲਾ ਦਿਨੇਸ਼ ਨੇ ਕੰਧ ਦੇ ਉਲਟ ਸਭ ਤੋਂ ਜ਼ਿਆਦਾ ਬੈਕਫਲਿਪ ਕਰ ਕੇ ਇਸ ਰਿਕਾਰਡ ਨੂੰ ਆਪਣੇ ਨਾਂ ਕੀਤਾ।
ਕਾਠਮਾਂਡੂ ਵਿਚ ਹੋਏ ਇਕ ਆਯੋਜਨ ਦੌਰਾਨ ਦਿਨੇਸ਼ ਨੇ 18 ਫਲਿਪ ਕੀਤੇ। ਇਸ ਰਿਕਾਰਡ ਨੂੰ ਬਣਾਉਣ ਲਈ ਇਕ ਨਿਯਮ ਸੀ ਕਿ ਹਰ ਫਲਿਪ ਪੂਰੀ ਤਰ੍ਹਾਂ ਨਾਲ ਮਿਡ ਏਅਰ 360 ਡਿਗਰੀ ਰੇਟੇਸ਼ਨ ਬੈਕਵਰਡਸ ਹੋਵੇ। ਉਨ੍ਹਾਂ ਨੂੰ ਹਵਾ ਵਿਚ ਬੈਰੇਲ ਰੋਲ ਟਵੀਸਟ ਵਿਚ 360 ਡਿਗਰੀ ਬੌਡੀ ਨੂੰ ਘੁੰਮਾਉਣ ਦੀ ਲੋੜ ਸੀ, ਉਹ ਵੀ ਕੰਧ ਵੱਲ ਮੂੰਹ ਕਰ ਕੇ ਥੱਲੇ ਆਉਣਾ ਸੀ। 


ਦਿਨੇਸ਼ ਮੁਤਾਬਕ,''ਕਈ ਸਾਲਾਂ ਤੋਂ ਮੈਂ ਪਾਰਕਰ ਕਰ ਰਿਹਾ ਹਾਂ ਅਤੇ ਮੈਂ ਇਸ ਲਈ ਬਹੁਤ ਮਿਹਨਤ ਕਰਦਾ ਹਾਂ। ਮੇਰਾ ਸੁਪਨਾ ਰਿਹਾ ਹੈ ਕਿ ਗਿਨੀਜ਼ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਾਉਣ ਦਾ।'' ਦਿਨੇਸ਼ ਬੀਤੇ 15 ਸਾਲਾਂ ਤੋਂ ਪਾਰਕਰ ਕਰ ਰਹੇ ਹਨ ਅਤੇ ਹੁਣ ਉਹ ਪਾਰਕਰ ਫ੍ਰੀਰਨਿੰਗ ਐਸੋਸੀਏਸ਼ਨ ਆਫ ਨੇਪਾਲ ਦੇ ਪ੍ਰਧਾਨ ਹਨ। ਉਹ ਸਥਾਨਕ ਹਥਿਆਰਬੰਦ ਪੁਲਸ ਬਲ ਵਿਚ ਕੰਮ ਕਰਦੇ ਹਨ। ਇੰਨਾ ਹੀ ਨਹੀਂ ਦਿਨੇਸ਼ ਨੇ ਕੁਝ ਨੇਪਾਲੀ ਫਿਲਮਾਂ ਵਿਚ ਸੰਟਟਮੈਨ ਦੇ ਤੌਰ 'ਤੇ ਕੰਮ ਵੀ ਕੀਤਾ ਹੈ।


Related News