ਯੂਰਪੀ ਦੇਸ਼ਾਂ ’ਚ ਮਹਾਮਾਰੀ ਦਾ ਰੂਪ ਧਾਰ ਰਿਹੈ ਮੋਟਾਪਾ, ਹਰ ਸਾਲ ਹੁੰਦੀ ਹੈ 12 ਲੱਖ ਲੋਕਾਂ ਦੀ ਮੌਤ

05/07/2022 9:49:02 AM

ਜਲੰਧਰ (ਹੈਲਥ ਡੈਸਕ)- ਯੂਰਪ ’ਚ ਮੋਟਾਪਾ, ਵਧਦਾ ਭਾਰ ਵਰਗੀ ਸਮੱਸਿਆ ਮਹਾਮਾਰੀ ਦਾ ਰੂਪ ਧਾਰਦੀ ਜਾ ਰਹੀ ਹੈ। ਉਥੇ ਰਹਿਣ ਵਾਲੇ ਲਗਭਗ 59 ਫੀਸਦੀ ਬਾਲਗ ਹੁਣ ਤੱਕ ਇਸ ਸਮੱਸਿਆ ਦਾ ਸ਼ਿਕਾਰ ਬਣ ਚੁੱਕੇ ਹਨ। ਇੰਨਾ ਹੀ ਨਹੀਂ ਬੱਚਿਆਂ ਵਿਚ ਵੀ ਹੁਣ ਇਸਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ, ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਯੂਰਪ ਵਿਚ ਹਰ ਤਿੰਨ ਵਿਚੋਂ ਇਕ ਬੱਚਾ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਰਿਪੋਰਟ ਦੀ ਮੰਨੀਏ ਤਾਂ ਯੂਰਪ ਵਿਚ ਲੰਬੇ ਸਮੇਂ ਤੋਂ ਵਧਦੇ ਭਾਰ ਅਤੇ ਮੋਟਾਪੇ ਨਾਲ ਪੀੜਤ ਲੋਕਾਂ ਵਿਚ ਵਿਕਲਾਂਗਤਾ ਅਤੇ ਮੌਤ ਦਾ ਖਤਰਾ ਕਿਤੇ ਜ਼ਿਆਦਾ ਹੈ। ਅਨੁਮਾਨ ਦੱਸਦੇ ਹਨ ਕਿ ਹਰ ਸਾਲ ਇਸਦੇ ਕਾਰਨ ਯੂਰਪ ਵਿਚ 12 ਲੋਕਾਂ ਦੀ ਜਾਨ ਜਾ ਰਹੀ ਹੈ, ਜੋ ਕਿ ਇਸ ਖੇਤਰ ਵਿਚ ਹੋਣ ਵਾਲੀ ਕੁਲ ਮੌਤ ਦਰ ਦਾ ਲਗਭਗ 13 ਫੀਸਦੀ ਹੈ।

ਇਹ ਵੀ ਪੜ੍ਹੋ: ਚੀਨੀ ਕੰਪਨੀ ਦੀ ਪੇਸ਼ਕਸ਼- ਤੀਜਾ ਬੱਚਾ ਪੈਦਾ ਕਰਨ 'ਤੇ ਮਿਲੇਗੀ 1 ਸਾਲ ਦੀ ਛੁੱਟੀ, 11.50 ਲੱਖ ਦਾ ਬੋਨਸ

ਵਿਕਲਾਂਗਤਾ ਲਈ ਵੀ ਜ਼ਿੰਮੇਵਾਰ ਹੈ ਮੋਟਾਪਾ
ਡਬਲਯੂ. ਐੱਚ. ਓ. ਯੂਰਪੀਅਨ ਰੀਜ਼ਨਲ ਓਬੇਸਿਟੀ ਰਿਪੋਰਟ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਇਸ ਖੇਤਰ ਵਿਚ ਹਾਈ ਬਲੱਡ ਪ੍ਰੈਸ਼ਰ, ਖੁਰਾਕ ਸਬੰਧੀ ਜੋਖਮ ਅਤੇ ਤੰਮਾਕੂ ਤੋਂ ਬਾਅਦ ਗੈਰ ਇਨਫੈਕਸ਼ਨ ਰੋਗਾਂ ਦੇ ਮਾਮਲੇ ਵਿਚ ਮੋਟਾਪਾ ਚੌਥਾ ਸਭ ਤੋਂ ਆਮ ਕਾਰਨ ਹੈ। ਇਸਦੇ ਨਾਲ ਹੀ ਇਹ ਯੂਰਪ ਵਿਚ ਵਿਕਲਾਂਗਤਾ ਲਈ ਵੀ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ, ਜਿਸਦੇ ਕਾਰਨ ਇਥੋਂ ਦੀ ਆਬਾਦੀ ਕੁਲ ਸਾਲਾਂ ਦਾ 7 ਫੀਸਦੀ ਵਿਕਲਾਂਗਤਾ ਦੇ ਨਾਲ ਰਹਿਣ ਨੂੰ ਮਜਬੂਰ ਹੈ। ਇਸ ਖੇਤਰ ਦੇ ਕਈ ਦੇਸ਼ਾਂ ਵਿਚ ਕੀਏ ਗਏ ਸ਼ੁਰੂਆਤੀ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਇਹ ਕੋਵਿਡ-19 ਅਤੇ ਲਾਕਡਾਊਨ ਕਾਰਨ ਇਹ ਸਮੱਸਿਆ ਹੋਰ ਵਧ ਗਈ ਹੈ। ਅਨੁਮਾਨ ਹੈ ਕਿ ਇਸ ਦੌਰਾਨ ਨਾਬਾਲਗਾਂ ਅਤੇ ਬੱਚਿਆਂ ਵਿਚ ਭਾਰ, ਮੋਟਾਪੇ ਅਤੇ ਉਨ੍ਹਾਂ ਦੇ ਔਸਤ ਬਾਡੀ ਮਾਸ ਇੰਡੈਕਸ ਵਿਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਅਮਰੀਕਾ ਵਾਸੀਆਂ ਲਈ ਅਹਿਮ ਖ਼ਬਰ, Johnson & Johnson ਕੋਵਿਡ ਵੈਕਸੀਨ ਸਬੰਧੀ ਲਿਆ ਇਹ ਫ਼ੈਸਲਾ

13 ਤਰ੍ਹਾਂ ਦੇ ਕੈਂਸਰ ਦਾ ਕਾਰਕ ਹੈ ਵਧਦਾ ਭਾਰ
ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਵਧਦਾ ਭਾਰ ਅਤੇ ਮੋਟਾਪਾ ਆਪਣੇ ਨਾਲ ਕਈ ਹੋਰ ਬੀਮਾਰੀਆਂ ਨੂੰ ਵੀ ਨਾਲ ਲੈ ਕੇ ਆਉਂਦਾ ਹੈ। ਇਸਦੇ ਕਾਰਨ ਕਈ ਗੈਰ-ਇਨਫੈਕਸ਼ਨ ਰੋਗਾਂ ਦਾ ਜੋਖਮ ਵੀ ਵਧ ਜਾਂਦਾ ਹੈ ਜਿਸ ਵਿਚ ਟਾਈਪ 2 ਸ਼ੂਗਰ, ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਸਾਹ ਸਬੰਦੀ ਸਮੱਸਿਆ ਅਤੇ ਹੋਰ ਵਿਕਾਰ ਪੈਦਾ ਹੋ ਸਕਦੇ ਹਨ। ਇੰਨਾ ਹੀ ਨਹੀਂ ਵਿਸ਼ਵ ਸਿਹਤ ਸੰਗਠਨ ਦੀ ਮੰਨੀਏ ਤਾਂ ਲੋੜ ਤੋਂ ਜ਼ਿਆਦਾ ਭਾਰ 13 ਤਰ੍ਹਾਂ ਦੇ ਕੈਂਸਰ ਨਾਲ ਹੋਣ ਵਾਲੇ ਖਤਰੇ ਨੂੰ ਹੋਰ ਵਧਾ ਸਕਦਾ ਹੈ।

ਇਹ ਵੀ ਪੜ੍ਹੋ: ਸੁਤੰਤਰਤਾ ਦਿਵਸ ਮੌਕੇ ਇਜ਼ਾਰਈਲ 'ਚ ਵਾਪਰੀ ਛੂਰੇਬਾਜ਼ੀ ਦੀ ਘਟਨਾ, 3 ਲੋਕਾਂ ਦੀ ਮੌਤ

ਜੀਵਨਸ਼ੈਲੀ ’ਚ ਹੀ ਲੁਕਿਆ ਹੈ ਇਸਦਾ ਇਲਾਜ
ਜੇਕਰ ਜੀਵਨਸ਼ੈਲੀ ਅਤੇ ਖਾਣ-ਪੀਣ ’ਤੇ ਸਹੀ ਤਰ੍ਹਾਂ ਨਾਲ ਧਿਆਨ ਦਿੱਤਾ ਜਾਵੇ ਤਾਂ ਮੋਟਾਪੇ ਦੀ ਸਮੱਸਿਆ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਭਾਰਤ ਵਿਚ ਵੀ ਜੰਕ ਫੂਡ ਦੇ ਖਤਰਿਆਂ ਨੂੰ ਲੈ ਕੇ ਸੀ. ਐਸ. ਈ. ਸੰਬੇ ਸਮੇਂ ਤੋਂ ਲੋਕਾਂ ਨੂੰ ਜਾਗਰੁਕ ਕਰਦਾ ਰਿਹਾ ਹੈ। ਇਸ ’ਤੇ ਸੈਂਟਰ ਫਾਰ ਸਾਈਂਸ ਐਂਡ ਐਨਵਾਇਰਨਮੈਂਟ (ਸੀ. ਐੱਸ. ਈ.) ਦੇ ਅਧਿਐਨ ਦੇ ਮੁਤਾਬਕ ਭਾਰਤ ਵਿਚ ਵੇਚੇ ਜਾ ਰਹੇ ਜ਼ਿਆਦਾਤਰ ਪੈਕੇਜਡ ਅਤੇ ਫਾਸਟ ਫੂਡ ਆਈਟਮ ਵਿਚ ਖਤਰਨਾਕ ਰੂਪ ਨਾਲ ਨਮਕ ਅਤੇ ਫੈਟ ਦੀ ਉੱਚ ਮਾਤਰਾ ਮੌਜੂਦ ਹੈ, ਜੋ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਿਟੀ (ਐੱਫ. ਐੱਸ. ਐੱਸ. ਏ. ਆਈ.) ਵਲੋਂ ਨਿਰਧਾਰਿਤ ਤੈਅ ਹੱਦ ਤੋਂ ਬਹੁਤ ਜ਼ਿਆਦਾ ਹੈ।

ਇਹ ਵੀ ਪੜ੍ਹੋ: ਯੁਵਰਾਜ ਸਿੰਘ ਦੇ ਪੁੱਤਰ ਦੀ ਪਹਿਲੀ ਝਲਕ ਆਈ ਸਾਹਮਣੇ, ਪਤਨੀ ਨੇ ਸਾਂਝੀ ਕੀਤੀ ਤਸਵੀਰ

ਦੁਨੀਆ ਵਿਚ ਮੋਟਾਪੇ ਤੋਂ ਪ੍ਰੇਸ਼ਾਨ ਹਨ 190 ਕਰੋੜ ਬਾਲਗ
ਵਿਸ਼ਵ ਸਿਹਤ ਸੰਗਠਨ ਵਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਕ ਗਲੋਬਰ ਪੱਧਰ ’ਤੇ ਲਗਭਗ 100 ਕਰੋੜ ਤੋਂ ਜ਼ਿਆਦਾ ਲੋਕ ਮੋਟਾਪੇ ਨਾਲ ਜੂਝ ਰਹੇ ਹਨ। ਇਨ੍ਹਾਂ ਵਿਚ 65 ਕਰੋੜ ਬਾਲਗ, 34 ਕਰੋੜ ਨਾਬਾਲਗ ਅਤੇ 3.9 ਕਰੋੜ ਬੱਚੇ ਸ਼ਾਮਲ ਹਨ। ਡਬਲਯੂ. ਐੱਚ. ਓ. ਦਾ ਅਨੁਮਾਨ ਹੈ ਕਿ ਜੇਕਰ ਇਹ ਅੰਕੜਾ ਇੰਝ ਹੀ ਵਧਦਾ ਰਿਹਾ ਤਾਂ 2025 ਤੱਕ ਮੋਟਾਪੇ ਅਤੇ ਵਧਦੇ ਭਾਰ ਦਾ ਸ਼ਿਕਾਰ 16.7 ਕਰੋੜ ਲੋਕਾਂ ਵਿਚ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋ ਜਾਣਗੀਆਂ। ਅਨੁਮਾਨ ਹੈ ਕਿ 1975 ਤੋਂ ਬਾਅਦ ਤੋਂ ਇਹ ਸਮੱਸਿਆ ਤਿੰਨ ਗੁਣਾ ਵਧ ਚੁੱਕੀ ਹੈ।

ਪਤਾ ਲੱਗਾ ਹੈ ਕਿ ਗਲੋਬਲ ਪੱਧਰ ’ਤੇ ਜਿਥੇ 2020 ਵਿਚ 5 ਸਾਲ ਤੋਂ ਘੱਟ ਉਮਰ ਦੇ ਲਗਭਗ 3.9 ਕਰੋੜ ਬੱਚੇ ਵਧਦੇ ਭਾਰ ਅਤੇ ਮੋਟਾਪੇ ਨਾਲ ਪੀੜਤ ਸਨ, ਜਦਕਿ 2016 ਵਿਚ 5 ਤੋਂ 19 ਸਾਲ ਦੀ ਉਮਰ ਦੇ ਲਗਭਗ 34 ਕਰੋੜ ਬੱਚੇ ਅਤੇ ਨਾਬਾਲਗ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News