ਓਬਾਮਾ ਦੀ ਚਿਤਾਵਨੀ ਨੂੰ ਟਰੰਪ ਨੇ ਕੀਤਾ ਨਜ਼ਰਅੰਦਾਜ਼, ਫਿਰ ਦਿੱਤਾ ਅਜਿਹਾ ਬਿਆਨ

02/17/2017 8:05:03 AM

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਦਿੱਤੀ ਗਈ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। ਟਰੰਪ ਨੇ ਈਰਾਨ ਦੇ ਖਿਲਾਫ ਸਖਤ ਕਦਮ ਚੁੱਕਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਮਾਣੂੰ ਸਮਝੌਤੇ ਨੂੰ ਸਭ ਤੋਂ ਬੁਰਾ ਸਮਝੌਤਾ ਦੱਸਿਆ ਹੈ। 
ਵਾਸ਼ਿੰਗਟਨ ''ਚ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਯਾਹੂ ਨਾਲ ਇਕ ਸੰਯੁਕਤ ਪ੍ਰੈੱਸ ਕਾਨਫਰੰਸ ''ਚ ਡੋਨਾਲਡ ਟਰੰਪ ਨੇ ਇਹ ਗੱਲਾਂ ਕਹੀਆਂ। ਉਨ੍ਹਾਂ ਨੇ ਕਿਹਾ,''ਇਜ਼ਰਾਇਲ ਨੂੰ ਭਾਰੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ''ਚ ਈਰਾਨ ਦੇ ਪ੍ਰਮਾਣੂੰ ਹਥਿਆਰ ਬਣਾਉਣ ਦੀ ਇੱਛਾ ਦਾ ਖਤਰਾ ਸ਼ਾਮਲ ਹੈ। ਇਸ ਬਾਰੇ ਮੈਂ ਬਹੁਤ ਵਾਰ ਗੱਲ ਕਰ ਚੁੱਕਾ ਹਾਂ। ਮੈਨੂੰ ਜੋ ਹੁਣ ਤਕ ਦਾ ਸਭ ਤੋਂ ਬੁਰਾ ਸਮਝੌਤਾ ਦਿਖਾਈ ਦੇ ਰਿਹਾ ਹੈ, ਉਹ ਈਰਾਨ ਪ੍ਰਮਾਣੂੰ ਸਮਝੌਤਾ ਹੈ। ਮੇਰੇ ਪ੍ਰਸ਼ਾਸਨ ਨੇ ਪਹਿਲਾਂ ਹੀ ਈਰਾਨ ''ਤੇ ਰੋਕਾਂ ਲਗਾ ਦਿੱਤੀਆਂ ਹਨ। ਮੈਂ ਈਰਾਨ ਨੂੰ ਪ੍ਰਮਾਣੂੰ ਹਥਿਆਰ ਵਿਕਸਿਤ ਕਰਨ ਤੋਂ ਰੋਕਣ ਲਈ ਹੋਰ ਵਧੇਰੇ ਕੰਮ ਕਰਾਂਗਾ।'' 
ਬਰਾਕ ਓਬਾਮਾ ਨੇ ਟਰੰਪ ਨੂੰ ਨਵੰਬਰ ''ਚ ਵੀ ਚਿਤਾਵਨੀ ਦਿੱਤੀ ਸੀ ਕਿ ਉਹ ਈਰਾਨ ਪ੍ਰਮਾਣੂੰ ਸਮਝੌਤੇ ਨੂੰ ਨਾਕਾਰਾਤਮਕ ਰੂਪ ''ਚ ਨਾ ਦੇਖਣ ਅਤੇ ਇਸ ਨੂੰ ਰੱਦ ਕਰਨ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਪਹਿਲਾਂ ਚੰਗੀ ਤਰ੍ਹਾਂ ਨਾਲ ਜਾਣਕਾਰੀ ਲੈਣ।

Related News