ਨਿਊਜ਼ੀਲੈਂਡ ਸਰਕਾਰ ਨੇ ਅਫਗਾਨ ਲੋਕਾਂ ਦੀ ਮਦਦ ਲਈ ਭੇਜਿਆ ''ਫੰਡ''
Monday, Sep 13, 2021 - 02:39 PM (IST)
ਵੈਲਿੰਗਟਨ (ਆਈ.ਏ.ਐੱਨ.ਐੱਸ.): ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਦੇ ਤੌਰ 'ਤੇ 3 ਮਿਲੀਅਨ ਨਿਊਜ਼ੀਲੈਂਡ ਡਾਲਰ (2 ਮਿਲੀਅਨ ਡਾਲਰ) ਦੀ ਸਹਾਇਤਾ ਭੇਜੀ ਹੈ। ਵਿਦੇਸ਼ ਮੰਤਰੀ ਨਾਨਿਆ ਮਹੁਤਾ ਨੇ ਸੋਮਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। ਮਹੁਤਾ ਨੇ ਇੱਕ ਬਿਆਨ ਵਿੱਚ ਕਿਹਾ,“ਅਫਗਾਨਿਸਤਾਨ ਵਿੱਚ ਮਨੁੱਖੀ ਮਦਦ ਦੀ ਮਹੱਤਵਪੂਰਨ ਲੋੜ ਹੈ, ਇਸ ਸੰਕਟ ਨਾਲ ਬੀਬੀਆਂ ਅਤੇ ਕੁੜੀਆਂ ਪ੍ਰਭਾਵਿਤ ਹੋ ਰਹੀਆਂ ਹਨ।”
ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੰਯੁਕਤ ਰਾਸ਼ਟਰ ਨੇ ਅੰਦਾਜ਼ਾ ਲਗਾਇਆ ਹੈ ਕਿ ਮਈ ਤੋਂ ਲੈ ਕੇ ਹੁਣ ਤੱਕ ਅਫਗਾਨਿਸਤਾਨ ਵਿੱਚ ਬੇਘਰ ਹੋਏ 10 ਲੱਖ ਲੋਕਾਂ ਵਿੱਚੋਂ 80 ਪ੍ਰਤੀਸ਼ਤ ਬੀਬੀਆਂ ਅਤੇ ਬੱਚੇ ਹਨ।ਮਹੁਤਾ ਨੇ ਕਿਹਾ,“ਅੱਜ ਅਫਗਾਨਿਸਤਾਨ ਵਿੱਚ ਬੀਬੀਆਂ ਅਤੇ ਕੁੜੀਆਂ ਨੂੰ ਜਿਹੜੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਦੇ ਤਹਿਤ ਉਨ੍ਹਾਂ ਸੰਗਠਨਾਂ ਦਾ ਸਮਰਥਨ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਜੋ ਬਹੁਤ ਜ਼ਿਆਦਾ ਲੋੜੀਂਦੀ ਮਾਨਵਤਾਵਾਦੀ ਸਹਾਇਤਾ ਅਤੇ ਸੁਰੱਖਿਆ ਪ੍ਰਦਾਨ ਕਰ ਰਹੀਆਂ ਹਨ।”
ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੇ ਕਬਜ਼ੇ ਵਾਲੇ ਕਾਬੁਲ ਹਵਾਈ ਅੱਡੇ 'ਤੇ ਨੌਕਰੀ 'ਤੇ ਪਰਤੀ ਅਫਗਾਨ ਪੁਲਸ
ਨਿਊਜ਼ੀਲੈਂਡ ਯੂਨੀਸਡ (Uniced) ਅਤੇ ਸੰਯੁਕਤ ਰਾਸ਼ਟਰ ਆਬਾਦੀ ਫੰਡ ਨੂੰ ਰਾਸ਼ੀ ਮੁਹੱਈਆ ਕਰਵਾ ਰਿਹਾ ਹੈ।ਮੰਤਰੀ ਨੇ ਕਿਹਾ ਕਿ ਇਹ ਦੋਵੇਂ ਸੰਸਥਾਵਾਂ ਬੀਬੀਆਂ ਅਤੇ ਬੱਚਿਆਂ ਦੀ ਸਹਾਇਤਾ 'ਤੇ ਵਿਸ਼ੇਸ਼ ਧਿਆਨ ਦੇ ਨਾਲ ਜ਼ਮੀਨੀ ਤੌਰ 'ਤੇ ਤੁਰੰਤ ਲੋੜਾਂ ਨੂੰ ਪੂਰਾ ਕਰ ਰਹੀਆਂ ਹਨ।ਨਿਊਜ਼ੀਲੈਂਡ ਬੀਬੀਆਂ ਅਤੇ ਕੁੜੀਆਂ ਦੀ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਨੂੰ ਯਕੀਨੀ ਬਣਾਉਣ ਦੇ ਸੱਦੇ ਦੇ ਸਮਰਥਨ ਕਰਨ ਵਾਲੇ ਦੋ ਬਿਆਨਾਂ ਵਿਚ ਸਾਮਲ ਹੋ ਗਿਆ ਹੈ। ਇਹਨਾਂ ਵਿਚ ਇੱਕ ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ ਅਤੇ ਦੂਜਾ ਮਹਿਲਾ ਰਾਜਨੀਤਿਕ ਨੇਤਾਵਾਂ ਦੁਆਰਾ ਸਮਾਨ ਅਧਿਕਾਰਾਂ ਅਤੇ ਮੌਕਿਆਂ ਨੂੰ ਬਰਕਰਾਰ ਰੱਖਣ ਤੇ ਅੱਗੇ ਵਧਾਉਣ ਦੀ ਸਾਂਝੀ ਅਪੀਲ ਹੈ। ਨਿਊਜ਼ੀਲੈਂਡ ਦੀ ਤਾਜ਼ਾ ਸਹਾਇਤਾ 20 ਅਗਸਤ ਨੂੰ ਰੈਡ ਕਰਾਸ ਅਤੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੂੰ 3 ਮਿਲੀਅਨ ਡਾਲਰ ਦੀ ਹੋਰ ਸਹਾਇਤਾ ਪ੍ਰਦਾਨ ਕਰਨ ਤੋਂ ਬਾਅਦ ਆਈ ਹੈ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ 'ਚ ਡੈਲਟਾ ਵੈਰੀਐਂਟ ਦਾ ਕਹਿਰ, 33 ਨਵੇਂ ਮਾਮਲੇ ਆਏ ਸਾਹਮਣੇ