81,000,000,000 ਡਾਲਰ ਦਾ ਤਲਾਕ ! ਟੁੱਟਣ ਕੰਢੇ ਪੁੱਜਾ NVIDIA ਦੇ CEO ਦਾ ਵਿਆਹ
Tuesday, Nov 10, 2026 - 03:52 PM (IST)
ਇੰਟਰਨੈਸ਼ਨਲ ਡੈਸਕ: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਖੇਤਰ ਦੀ ਵਿਸ਼ਵ ਦੀ ਸਭ ਤੋਂ ਵੱਡੀ ਚਿਪਮੇਕਰ ਕੰਪਨੀ 'ਐਨਵੀਡੀਆ' (NVIDIA) ਦੇ ਸੀ.ਈ.ਓ. ਜੈਨਸਨ ਹੁਆਂਗ ਵੱਲੋਂ ਆਪਣੀ ਪਤਨੀ ਨਾਲ ਬੇਵਫ਼ਾਈ ਕਰਨ ਦੇ ਇਤਰਾਫ਼ ਤੋਂ ਬਾਅਦ ਉਨ੍ਹਾਂ ਦਾ ਚਾਰ ਦਹਾਕੇ ਪੁਰਾਣਾ ਵਿਆਹ ਟੁੱਟਣ ਕੰਢੇ ਪਹੁੰਚ ਗਿਆ ਹੈ। ਇਸ ਮਾਮਲੇ ਵਿੱਚ ਅਮਰੀਕੀ ਮੁਖਬਰੀ ਏਜੰਸੀਆਂ ਦੁਆਰਾ ਚੀਨੀ ਜਾਸੂਸੀ ਦੇ ਖ਼ਤਰੇ ਅਤੇ ਕੰਪਨੀ ਦੇ ਬੋਰਡ ਵੱਲੋਂ ਜਾਂਚ ਸ਼ੁਰੂ ਕੀਤੇ ਜਾਣ ਦੇ ਸਨਸਨੀਖੇਜ਼ ਖੁਲਾਸੇ ਹੋਏ ਹਨ। ਜੇਕਰ ਇਹ ਮਾਮਲਾ ਤਲਾਕ ਤੱਕ ਪਹੁੰਚਦਾ ਹੈ, ਤਾਂ ਕੈਲੀਫੋਰਨੀਆ ਦੇ ਕਾਨੂੰਨ ਮੁਤਾਬਕ ਉਨ੍ਹਾਂ ਦੀ ਪਤਨੀ ਲੋਰੀ ਹੁਆਂਗ ਨੂੰ 81.1 ਅਰਬ ਅਮਰੀਕੀ ਡਾਲਰ ਮਿਲ ਸਕਦੇ ਹਨ, ਜੋ ਕਿ ਵਿਸ਼ਵ ਇਤਿਹਾਸ ਦਾ ਸਭ ਤੋਂ ਮਹਿੰਗਾ ਤਲਾਕ ਬਣ ਸਕਦਾ ਹੈ।
ਜੈਨਸਨ ਹੁਆਂਗ ਨੇ ਕੰਪਨੀ ਦੇ ਕਰਮਚਾਰੀਆਂ ਨੂੰ ਭੇਜੇ ਇੱਕ ਸੰਦੇਸ਼ ਵਿੱਚ ਸਵੀਕਾਰ ਕੀਤਾ ਕਿ ਉਹ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਨਹੀਂ ਰਹੇ ਹਨ। ਉਨ੍ਹਾਂ ਕਿਹਾ, "ਮੈਂ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਨਹੀਂ ਸੀ। ਮੇਰੀਆਂ ਹਰਕਤਾਂ ਨੇ ਮੇਰੀ ਪਤਨੀ ਅਤੇ ਬੱਚਿਆਂ ਨੂੰ ਦੁੱਖ ਪਹੁੰਚਾਇਆ ਹੈ" ਅਤੇ ਉਨ੍ਹਾਂ ਨੇ ਆਪਣੇ ਇਸ ਕਦਮ ਦੀ ਪੂਰੀ ਜ਼ਿੰਮੇਵਾਰੀ ਲੈਣ ਦਾ ਐਲਾਨ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ, ਅਮਰੀਕਾ ਦੀ ਰਾਹ 'ਤੇ ਆਸਟ੍ਰੇਲੀਆ, ਵੀਜ਼ਾ ਨਿਯਮ ਕੀਤੇ ਸਖ਼ਤ ! ਪੰਜਾਬੀਆਂ ਨੂੰ ਵੱਡਾ ਝਟਕਾ
ਅਮਰੀਕੀ ਮੁਖਬਰੀ ਏਜੰਸੀਆਂ ਦੀ ਰਿਪੋਰਟ ਅਨੁਸਾਰ 63 ਸਾਲਾ ਜੈਨਸਨ ਹੁਆਂਗ ਦੇ ਸਿੰਗਾਪੁਰ ਸਥਿਤ ਕੰਪਨੀ 'ਮੇਗਾਸਪੀਡ' ਦੀ ਕਾਰਜਕਾਰੀ ਅਧਿਕਾਰੀ ਐਲਿਸ ਹੁਆਂਗ ਨਾਲ ਨਜ਼ਦੀਕੀ ਸਬੰਧ ਬਣ ਗਏ ਸਨ। ਅਮਰੀਕੀ ਇੰਟੈਲੀਜੈਂਸ ਦਾ ਮੰਨਣਾ ਹੈ ਕਿ ਐਲਿਸ ਹੁਆਂਗ ਨੂੰ ਚੀਨ ਦੀ ਮੁੱਖ ਨਾਗਰਿਕ ਜਾਸੂਸੀ ਏਜੰਸੀ 'ਮਿਨਿਸਟ੍ਰੀ ਆਫ਼ ਸਟੇਟ ਸਕਿਓਰਿਟੀ' (MSS) ਦੁਆਰਾ ਐਨਵੀਡੀਆ ਦੇ ਮੁਖੀ ਤੋਂ ਜਾਣਕਾਰੀ ਹਾਸਲ ਕਰਨ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਤਾਇਨਾਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਮੇਗਾਸਪੀਡ ਕੰਪਨੀ ਪਹਿਲਾਂ ਹੀ ਅਮਰੀਕੀ ਚਿਪਸ ਗੈਰ-ਕਾਨੂੰਨੀ ਢੰਗ ਨਾਲ ਚੀਨ ਭੇਜਣ ਦੇ ਦੋਸ਼ਾਂ ਹੇਠ ਜਾਂਚ ਦਾ ਸਾਹਮਣਾ ਕਰ ਰਹੀ ਹੈ। ਇਨ੍ਹਾਂ ਗੰਭੀਰ ਖੁਲਾਸਿਆਂ ਤੋਂ ਬਾਅਦ ਐਨਵੀਡੀਆ ਦੇ ਬੋਰਡ ਨੇ ਇੱਕ ਸੁਤੰਤਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਫੋਰਬਸ ਅਨੁਸਾਰ ਜੈਨਸਨ ਹੁਆਂਗ ਦੀ ਕੁੱਲ ਜਾਇਦਾਦ ਲਗਭਗ 162.2 ਅਰਬ ਡਾਲਰ ਹੈ। ਜੈਨਸਨ ਹੁਆਂਗ ਨੇ 1985 'ਚ ਲੋਰੀ ਹੁਆਂਗ ਨਾਲ ਵਿਆਹ ਕੀਤਾ ਸੀ ਅਤੇ 1993 'ਚ ਐਨਵੀਡੀਆ ਦੀ ਸਥਾਪਨਾ ਕੀਤੀ ਸੀ। ਕੈਲੀਫੋਰਨੀਆ ਦੇ 'ਕਮਿਊਨਿਟੀ ਪ੍ਰਾਪਰਟੀ' ਕਾਨੂੰਨ ਅਨੁਸਾਰ ਵਿਆਹ ਤੋਂ ਬਾਅਦ ਬਣਾਈ ਗਈ ਜਾਇਦਾਦ ਦੋਵਾਂ ਧਿਰਾਂ ਵਿੱਚ ਬਰਾਬਰ (50-50) ਵੰਡੀ ਜਾਂਦੀ ਹੈ। ਇਸ ਨਿਯਮ ਤਹਿਤ ਉਨ੍ਹਾਂ ਦੀ ਪਤਨੀ ਲੋਰੀ ਹੁਆਂਗ 62.6 ਅਰਬ ਡਾਲਰ ਤੋਂ ਵੱਧ ਦੇ ਐਨਵੀਡੀਆ ਸ਼ੇਅਰਾਂ ਜਾਂ ਕੁੱਲ 81.1 ਅਰਬ ਡਾਲਰ ਤੱਕ ਦੀ ਰਕਮ ਦੀ ਹੱਕਦਾਰ ਹੋ ਸਕਦੀ ਹੈ। ਜੇਕਰ ਇਹ ਤਲਾਕ ਹੁੰਦਾ ਹੈ, ਤਾਂ ਇਹ ਅਮੇਜ਼ਨ ਦੇ ਸੰਸਥਾਪਕ ਜੈੱਫ ਬੇਜ਼ੋਸ ਦੁਆਰਾ 2019 ਵਿੱਚ ਆਪਣੀ ਪਤਨੀ ਮੈਕੇਂਜ਼ੀ ਸਕਾਟ ਨਾਲ ਕੀਤੇ 35 ਅਰਬ ਡਾਲਰ ਦੇ ਤਲਾਕ ਸਮਝੌਤੇ ਅਤੇ 2021 ਵਿੱਚ ਮਾਈਕ੍ਰੋਸਾਫ਼ਟ ਦੇ ਬਿਲ ਗੇਟਸ ਦੁਆਰਾ ਮੈਲਿੰਡਾ ਗੇਟਸ ਨਾਲ ਕੀਤੇ ਜਾਇਦਾਦ ਦੇ ਨਿਪਟਾਰੇ ਨੂੰ ਕਾਫ਼ੀ ਪਿੱਛੇ ਛੱਡ ਦੇਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
