ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ''ਚ ਨਰਸ ਗ੍ਰਿਫਤਾਰ

04/17/2021 11:18:41 PM

ਹਿਊਸਟਨ-ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਚ ਫਲੋਰਿਡਾ ਸੂਬੇ ਦੀ 39 ਸਾਲਾਂ ਇਕ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੀ.ਐੱਨ.ਐੱਨ. ਦੀ ਖਬਰ ਮੁਤਾਬਕ, ਅਮਰੀਕੀ ਖੁਫੀਆ ਸੇਵਾ ਦੀ ਜਾਂਚ ਤੋਂ ਬਾਅਦ ਨਿਵਿਆਨੇ ਪੇਟਿਟ ਫੈਲਪਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ-ਤਾਈਵਾਨ ਦੇ ਸੁਰੱਖਿਆ ਖੇਤਰ 'ਚ ਫਿਰ ਦਾਖਲ ਹੋਏ ਚੀਨੀ ਲੜਾਕੂ ਜਹਾਜ਼, ਇਕ ਮਹੀਨੇ 'ਚ 12ਵੀਂ ਵਾਰ ਕੀਤੀ ਘੁਸਪੈਠ

ਦਰਜ ਮਾਮਲੇ ਮੁਤਾਬਕ ਫੈਲਪਸ ਨੇ 13 ਤੋਂ 18 ਫਰਵਰੀ ਦਰਮਿਆਨ ਜਾਣਬੂਝ ਕੇ ਉਪ ਰਾਸ਼ਟਰਪਤੀ ਨੂੰ ਜਾਨ ਤੋਂ ਮਾਰਨ ਅਤੇ ਸਰੀਰਿਕ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਉਹ ਜੈਕਸਨ ਹੈਲਥ ਸਿਸਟਮ ਨਾਲ ਜੁੜੀ ਨਰਸ ਹੈ। ਦੋਸ਼ਾਂ ਮੁਤਾਬਕ ਉਸ ਨੇ ਜੇਲ 'ਚ ਬੰਦ ਆਪਣੀ ਪਤੀ ਨੂੰ ਵੀਡੀਓ ਭੇਜ ਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵਿਰੁੱਧ ਨਫਰਤ ਭਰੇ ਸ਼ਬਦਾਂ ਦਾ ਇਸਤੇਮਾਲ ਕੀਤਾ। ਉਸ ਨੇ ਇਕ ਵੀਡੀਓ 'ਚ ਕਿਹਾ ਕਿ ਕਮਲਾ ਹੈਰਿਸ ਤੁਸੀਂ ਮਰਨ ਜਾ ਰਹੇ ਹੋ ਅਤੇ ਤੁਹਾਡੇ ਥੋੜੇ ਦਿਨ ਬਚੇ ਹਨ।

ਇਹ ਵੀ ਪੜ੍ਹੋ-ਜੋਹਾਨਿਸਬਰਗ ਦੇ ਇਕ ਹਸਪਤਾਲ 'ਚ ਲੱਗੀ ਅੱਗ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News