ਅਮਰੀਕੀ ਜੇਲ੍ਹਾਂ 'ਚ ਲਗਾਤਾਰ ਵੱਧ ਰਹੀ ਹੈ ਭਾਰਤੀਆਂ ਦੀ ਗਿਣਤੀ : ਸਤਨਾਮ ਸਿੰਘ ਚਾਹਲ

Friday, Mar 04, 2022 - 01:14 PM (IST)

ਅਮਰੀਕੀ ਜੇਲ੍ਹਾਂ 'ਚ ਲਗਾਤਾਰ ਵੱਧ ਰਹੀ ਹੈ ਭਾਰਤੀਆਂ ਦੀ ਗਿਣਤੀ : ਸਤਨਾਮ ਸਿੰਘ ਚਾਹਲ

ਨਿਊਯਾਰਕ (ਰਾਜ ਗੋਗਨਾ): ਸੰਯੁਕਤ ਰਾਜ ਅਮਰੀਕਾ ਵਿੱਚ ਵਰਤਮਾਨ ਸਮੇਂ ਸਭ ਤੋਂ ਗੰਭੀਰ ਅਪਰਾਧ 'ਡਰੱਗ ਅਪਰਾਧ' ਨੂੰ ਮੰਨਿਆ ਜਾਂਦਾ ਹੈ, ਜਿਸ ਅਧੀਨ 6 ਭਾਰਤੀ ਨਾਗਰਿਕਾਂ ਨੂੰ ਫੈਡਰਲ ਬਿਊਰੋ ਆਫ ਜੇਲ੍ਹ (ਐਫ.ਬੀ.ਓ.ਪੀ) ਦੁਆਰਾ ਨਜ਼ਰਬੰਦ ਕੀਤਾ ਗਿਆ ਹੈ । ਇਹ ਖੁਲਾਸਾ ਇੱਥੇ ਮਿਲਸਨ-ਬੋਸਟ ਸੁਪਰਵਾਈਜ਼ਰੀ ਅਟਾਰਨੀ ਫੈਡਰਲ ਬਿਊਰੋ ਆਫ ਪ੍ਰਿਜ਼ਨ ਨੇ ਸ: ਸਤਨਾਮ ਸਿੰਘ ਚਾਹਲ ਕਾਰਜਕਾਰੀ ਡਾਇਰੈਕਟਰ ਨੌਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਨੂੰ ਭੇਜੇ ਗਏ ਇੱਕ ਪੱਤਰ ਵਿੱਚ ਫਰੀਡਮ ਆਫ ਇੰਨਫਰਮੇਸ਼ਨ ਦੇ ਅਧੀਨ ਕੀਤਾ ਹੈ।

 ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ 'ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ

ਸ: ਚਾਹਲ ਨੇ ਦੱਸਿਆ ਕਿ ਫੈਡਰਲ ਬਿਊਰੋ ਆਫ ਪ੍ਰਿਜ਼ਨਸ ਦੀਆਂ ਜੇਲ੍ਹਾਂ 'ਚ 86 ਹੋਰ ਪੁਰਸ਼ ਭਾਰਤੀ ਨਾਗਰਿਕ ਹਨ ਅਤੇ ਉਹਨਾਂ ਨਾਲ 3 ਮਹਿਲਾ ਭਾਰਤੀ ਨਾਗਰਿਕ ਵੀ ਜੇਲ੍ਹ ਵਿਚ ਬੰਦ ਹਨ। ਭਾਰਤੀ ਮੂਲ ਦੇ ਜਿਹੜੇ ਲੋਕ ਅਮਰੀਕਾ ਦੀ ਸਰਹੱਦ ਪਾਰ ਕਰਦੇ ਹੋਏ ਫੜੇ ਗਏ ਹਨ, ਉਹਨਾਂ ਨੂੰ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਗਿਆ ਹੈ ਤੇ ਇਨ੍ਹਾਂ ਕੈਦੀਆਂ ਦੀ ਗਿਣਤੀ ਇਨ੍ਹਾਂ ਨੰਬਰਾਂ ਵਿੱਚ ਸ਼ਾਮਿਲ ਨਹੀਂ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਪੁਤਿਨ ਦੇ ਕਈ ਸਹਿਯੋਗੀਆਂ, ਪ੍ਰੈੱਸ ਸਕੱਤਰ 'ਤੇ ਲਗਾਈਆਂ ਨਵੀਆਂ ਪਾਬੰਦੀਆਂ

ਸ: ਚਾਹਲ ਨੇ ਦੱਸਿਆ ਕਿ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੀ ਸ਼ੁਰੂਆਤ ਤੋਂ ਬਾਅਦ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਅਲਟਰਨੇਟਿਵਜ਼ ਟੂ-ਡਿਟੈਂਸ਼ਨ ਪ੍ਰੋਗਰਾਮ ਦੁਆਰਾ ਨਿਗਰਾਨੀ ਕੀਤੇ ਗਏ ਪ੍ਰਵਾਸੀਆਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਇਹ ਗਿਣਤੀ ਜਨਵਰੀ 2021 ਵਿੱਚ ਲਗਭਗ 87,000 ਲੋਕਾਂ ਤੋਂ ਵੱਧ ਕੇ ਹੁਣ ਫਰਵਰੀ 2022 ਵਿੱਚ ਲਗਭਗ 183,000 ਦੇ ਕਰੀਬ ਹੋ ਗਈ ਹੈ। ਇਹਨਾਂ ਲੋਕਾਂ ਕੋਲ ਪਹਿਲਾਂ ਹੀ ਦੇਸ਼ ਨਿਕਾਲੇ ਦੇ ਹੁਕਮ ਹਨ ਜਾਂ ਇਨ੍ਹਾਂ ਨੂੰ ਏਜੰਸੀ ਵਾਰੰਟਾਂ ਦੀ ਨਿਗਰਾਨੀ ਦਾ ਫ਼ੈਸਲਾ ਸੁਣਾ ਚੁੱਕੀ ਹੈ।


author

Vandana

Content Editor

Related News