ਲੋਕ ਸਭਾ ਚੋਣਾਂ ''ਚ ਪ੍ਰਵਾਸੀ ਭਾਰਤੀ ਅਕਾਲੀ ਦਲ ਭਾਜਪਾ ਨਾਲ ਡੱਟ ਕੇ ਖੜ੍ਹੇ ਹਨ

02/11/2019 8:53:20 PM

ਸਿਡਨੀ/ਬਿ੍ਸਬੇਨ (ਸਨੀ ਚਾਂਦਪੁਰੀ/ਟੀਨੂੰ)-ਲੋਕ ਸਭਾ ਦੀਆਂ ਆਗਾਮੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਪੰਜਾਬ 'ਚ ਹੂੰਜਾ ਫੇਰ ਜਿੱਤ ਹੋਵੇਗੀ। ਇਨ੍ਹਾਂ ਚੋਣਾਂ ਵਿੱਚ ਪ੍ਰਵਾਸੀ ਭਾਈਚਾਰਾ ਪਾਰਟੀ ਨਾਲ ਡੱਟ ਕੇ ਖੜਾ ਹੋਵੇਗਾ। ਇਹ ਕਹਿਣਾ ਹੈ ਚਰਨਪ੍ਰਤਾਪ ਸਿੰਘ ਟਿੰਕੂ ਆਸਟ੍ਰੇਲੀਆ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਜਿਨ੍ਹਾਂ ਨੇ ਭਾਰਤ ਆਉਣ ਮੌਕੇ ਚਰਨਜੀਤ ਬਰਾੜ ਨਾਲ ਮੁਲਾਕਾਤ ਕੀਤੀ। ਚਰਨਜੀਤ ਬਰਾੜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਮੁੱਖ ਸਲਾਹਕਾਰ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਵਾਸੀ ਭਾਰਤੀਆਂ ਦੀ ਕੋਈ ਹਮਦਰਦ ਪਾਰਟੀ ਹੈ ਤਾਂ ਉਹ ਸ਼੍ਰੋਮਣਈ ਅਕਾਲੀ ਦਲ ਹੈ ਜਿਨ੍ਹਾਂ ਹਰ ਸੰਭਵ ਕੋਸ਼ਿਸ਼ਾਂ ਨਾਲ ਵਿਦੇਸ਼ ਵੱਸਦੇ ਸਾਡੇ ਭਰਾਵਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ।

ਉਨ੍ਹਾਂ ਇਸ ਮੌਕੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕੇ ਕਿ ਕਰਜ਼ਾ ਮੁਆਫੀ ਦੇ ਨਾਂ 'ਤੇ ਜੋ ਕੋਝਾ ਮਜ਼ਾਕ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਹੈ, ਉਸ ਨੂੰ ਪੰਜਾਬ ਦੀ ਜਨਤਾ ਕਦੇ ਵੀ ਮੁਆਫ ਨਹੀਂ ਕਰੇਗੀ ਤੇ ਇਸ ਦਾ ਜਵਾਬ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਦੇਣਗੇ। ਉਨ੍ਹਾਂ ਇਸ ਮੌਕੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾਂ ਵਿੰਨ੍ਹਦੇ ਹੋਏ ਕਿਹਾ ਕਿ ਆਪ ਸਾਰੇ ਹੀ ਪਲੇਟਫ਼ਾਰਮਾਂ 'ਤੇ ਫੇਲ਼੍ਹ ਹੋਈ ਹੈ ਅਤੇ ਇਸ ਦਾ ਪੰਜਾਬ 'ਚ ਕੋਈ ਅਧਾਰ ਨਹੀਂ ਰਿਹਾ। ਉਨ੍ਹਾਂ ਇਸ ਦੌਰਾਨ ਚਰਨਜੀਤ ਸਿੰਘ ਬਰਾੜ ਨਾਲ ਪ੍ਰਵਾਸੀ ਭਾਰਤੀਆਂ ਦੇ ਕਈ ਮਸਲਿਆਂ 'ਤੇ ਚਰਚਾ ਵੀ ਕੀਤੀ।
 


Sunny Mehra

Content Editor

Related News