ਮੈਕਰੋਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਫਰਾਂਸ ਦੇ ਲੋਕ ਨਹੀਂ ਕਰ ਸਕਣਗੇ ਫਲਾਈਟ ਰਾਹੀਂ ਘੱਟ ਦੂਰੀ ਦਾ ਸਫ਼ਰ

05/25/2023 10:04:01 AM

ਪੈਰਿਸ- ਫਰਾਂਸ ਸਰਕਾਰ ਨੇ ਕਾਰਬਨ ਦੀ ਰੋਕਥਾਮ ਲਈ ਇਕ ਵੱਡਾ ਕਦਮ ਚੁੱਕਿਆ ਹੈ, ਜਿਸ ਨਾਲ ਏਅਰਲਾਈਨ ਉਦਯੋਗ ਵਿਚ ਹਲਚਲ ਮਚ ਗਈ ਹੈ। ਦਰਅਸਲ ਮੰਗਲਵਾਰ ਨੂੰ ਫਰਾਂਸ ਨੇ ਛੋਟੀ ਦੂਰੀ ਦੀ ਯਾਤਰਾ ਲਈ ਹਵਾਈ ਜਹਾਜ਼ 'ਤੇ ਰੋਕ ਲਗਾ ਦਿੱਤੀ ਹੈ। ਮੀਡੀਆ ਰਿਪੋਰਟ ਮੁਤਾਬਕ ਫਰਾਂਸ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਜਿਨ੍ਹਾਂ ਯਾਤਰਾਵਾਂ ਵਿਚ ਟਰੇਨ ਵਿਚ ਢਾਈ ਘੰਟੇ ਤੋਂ ਘੱਟ ਸਮਾਂ ਲੱਗਦਾ ਹੈ, ਉਨ੍ਹਾਂ ਯਾਤਰਾਵਾਂ ਨੂੰ ਹੁਣ ਜਹਾਜ਼ ਰਾਹੀਂ ਨਹੀਂ ਕੀਤੀਆਂ ਜਾ ਸਕਣਗੀਆਂ। ਫਰਾਂਸ ਦੇ ਟਰਾਂਸਪੋਰਟ ਮੰਤਰੀ ਕਲੇਮੈਂਟ ਬਿਊਨ ਨੇ ਸੀ.ਐੱਨ.ਐੱਨ. ਨੂੰ ਦੱਸਿਆ ਕਿ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਨੀਤੀ ਵਿਚ ਇਹ ਜ਼ਰੂਰੀ ਅਤੇ ਵੱਡਾ ਕਦਮ ਹੈ, ਜਦੋਂ ਅਸੀਂ ਆਪਣੀ ਜੀਵਨਸ਼ੈਲੀ ਨੂੰ ਡੀਕਾਰਬੋਨਾਈਜ਼ ਕਰਨ ਲਈ ਲਗਾਤਾਰ ਸੰਘਰਸ਼ ਕਰ ਰਹੇ ਹਾਂ ਤਾਂ ਅਸੀਂ ਵੱਡੇ ਸ਼ਹਿਰਾਂ ਦਰਮਿਆਨ ਜਹਾਜ਼ ਦੀ ਵਰਤੋਂ ਨੂੰ ਕਿਵੇਂ ਸਹੀ ਠਹਿਰਾ ਸਕਦੇ ਹਾਂ।

ਇਹ ਵੀ ਪੜ੍ਹੋ: PM ਮੋਦੀ ਦੇ ਸਵਾਗਤ ਲਈ 'ਤਿਰੰਗੇ' ਦੇ ਰੰਗਾਂ 'ਚ ਜਗਮਗਾਏ ਸਿਡਨੀ ਹਾਰਬਰ ਬ੍ਰਿਜ ਅਤੇ ਓਪੇਰਾ ਹਾਊਸ

ਕਾਨੂੰਨ ਦੇ ਅਨੁਸਾਰ, ਰੂਟ 'ਤੇ ਰੇਲ ਕਨੈਕਟੀਵਿਟੀ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੰਪੂਰਨ ਹੋਣੀ ਚਾਹੀਦੀ ਹੈ, ਨਹੀਂ ਤਾਂ ਲੋਕ ਹਵਾਈ ਯਾਤਰਾ ਕਰਨਗੇ। ਇਸ ਤੋਂ ਇਲਾਵਾ ਫਰਾਂਸ ਦੀ ਸਰਕਾਰ ਦੇਸ਼ ਭਰ ਵਿਚ ਛੋਟੀਆਂ ਯਾਤਰਾਵਾਂ ਲਈ ਪ੍ਰਾਈਵੇਟ ਜੈੱਟਾਂ ਦੀ ਵਰਤੋਂ 'ਤੇ ਵੀ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨਵੇਂ ਕਾਨੂੰਨ 'ਚ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਛੋਟੀ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਨੂੰ ਉਸੇ ਰੂਟ 'ਤੇ 8 ਘੰਟੇ ਬਾਅਦ ਦੁਬਾਰਾ ਟਰੇਨ ਮਿਲ ਸਕੇ, ਜਿਸ ਨਾਲ ਉਹ ਵਾਪਸ ਆ ਸਕਣ।

ਇਹ ਵੀ ਪੜ੍ਹੋ: ਇੰਗਲੈਂਡ ਦਾ ਭਾਰਤੀਆਂ ਨੂੰ ਵੱਡਾ ਝਟਕਾ, ਵਿਦਿਆਰਥੀਆਂ ਲਈ ਨਿਯਮਾਂ 'ਚ ਕੀਤਾ ਬਦਲਾਅ

ਏਅਰਲਾਈਨ ਉਦਯੋਗ ਨੂੰ ਮਨਜ਼ੂਰ ਨਹੀਂ ਨਵਾਂ ਕਾਨੂੰਨ

ਵਾਤਾਵਰਣ ਨੂੰ ਸ਼ੁੱਧ ਕਰਨ ਲਈ ਛੋਟੀਆਂ ਯਾਤਰਾਵਾਂ ਲਈ ਵੀ ਜੈੱਟਾਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਵਾਲੇ ਸਰਕਾਰ ਦੇ ਕਾਨੂੰਨ ਤੋਂ ਏਅਰਲਾਈਨ ਉਦਯੋਗ ਖੁਸ਼ ਨਹੀਂ ਹੈ। ਏਅਰਲਾਈਨ ਉਦਯੋਗਰੀ ਨੇ ਇਸ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਸਰਕਾਰ ਨੂੰ ਪਾਬੰਦੀ ਦੀ ਬਜਾਏ ਠੋਸ ਅਤੇ ਸਹੀ ਹੱਲ ਕੱਢਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਸਿਡਨੀ ਸਮਾਗਮ 'ਚ ਬੋਲੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਲਬਾਨੀਜ਼, "PM Modi is The Boss..."

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News