ਹੁਣ 57 ਮੁਸਲਿਮ ਦੇਸ਼ਾਂ ਨੂੰ ਚੁੱਭਿਆ ਰਾਮ ਮੰਦਰ ਦਾ ਉਦਘਾਟਨ, ਕਿਹਾ- ਮਸਜਿਦ ਨੂੰ ਢਾਹ ਕੇ ਮੰਦਰ ਬਣਾਉਣਾ ਗਲਤ

Thursday, Jan 25, 2024 - 10:50 AM (IST)

ਹੁਣ 57 ਮੁਸਲਿਮ ਦੇਸ਼ਾਂ ਨੂੰ ਚੁੱਭਿਆ ਰਾਮ ਮੰਦਰ ਦਾ ਉਦਘਾਟਨ, ਕਿਹਾ- ਮਸਜਿਦ ਨੂੰ ਢਾਹ ਕੇ ਮੰਦਰ ਬਣਾਉਣਾ ਗਲਤ

ਦੁਬਈ (ਇੰਟ.)- ਅਯੁੱਧਿਆ ’ਚ 22 ਜਨਵਰੀ ਨੂੰ ਰਾਮ ਮੰਦਰ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਇਸ ਦੀ ਕਾਫੀ ਚਰਚਾ ਹੋਈ ਪਰ ਰਾਮ ਮੰਦਰ ਦੇ ਉਦਘਾਟਨ ਦੀ ਸੱਚਾਈ ਕਈ ਦੇਸ਼ਾਂ ਅਤੇ ਸੰਸਥਾਵਾਂ ਨੂੰ ਹਜ਼ਮ ਨਹੀਂ ਹੋ ਰਹੀ। ਹੁਣ 57 ਮੁਸਲਿਮ ਦੇਸ਼ਾਂ ਦੇ ਸੰਗਠਨ ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋ-ਆਪ੍ਰੇਸ਼ਨ (ਓ.ਆਈ.ਸੀ.) ਨੇ ਰਾਮ ਮੰਦਰ ਸਬੰਧੀ ਜ਼ਹਿਰ ਉਗਲਿਆ ਹੈ। ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋ-ਆਪ੍ਰੇਸ਼ਨ ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੰਗਠਨ ਨੇ ਕਿਹਾ ਕਿ ਅਸੀਂ ਬਾਬਰੀ ਮਸਜਿਦ ਨੂੰ ਢਾਹ ਕੇ ਬਣਾਏ ਗਏ ਰਾਮ ਮੰਦਰ ਦੀ ਨਿੰਦਾ ਕਰਦੇ ਹਾਂ, ਜਿਸ ਦਾ ਸਬੰਧ ਇਸਲਾਮਿਕ ਧਰਮ ਨਾਲ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸ਼੍ਰੀਲੰਕਾ ਦੇ ਰਾਜ ਮੰਤਰੀ ਦੀ ਸੜਕ ਹਾਦਸੇ 'ਚ ਮੌਤ, ਗੱਡੀ ਦੇ ਉੱਡੇ ਪਰਖੱਚੇ

ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ’ਤੇ ਰਾਮ ਮੰਦਰ ਦਾ ਨਿਰਮਾਣ ਹੋਇਆ ਹੈ, ਉਥੇ ਪਿਛਲੇ 500 ਸਾਲਾਂ ਤੋਂ ਬਾਬਰੀ ਮਸਜਿਦ ਬਣੀ ਹੋਈ ਸੀ। ਓ.ਆਈ.ਸੀ. ਦੇ ਜਨਰਲ ਸਕੱਤਰ ਹਿਸੇਨ ਇਬ੍ਰਾਹਿਮ ਤਾਹਾ ਨੇ ਕਿਹਾ ਕਿ ਬਾਬਰੀ ਮਸਜਿਦ ਨੂੰ ਢਾਹ ਕੇ ਮੰਦਰ ਬਣਾਉਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਓ.ਆਈ.ਸੀ. ਨੇ ਭਾਰਤ ਨਾਲ ਜੁੜੇ ਕਿਸੇ ਵੀ ਅੰਦਰੂਨੀ ਮੁੱਦੇ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਧਾਰਾ 370 ਅਤੇ 35ਏ ਨੂੰ ਹਟਾਉਣ ’ਤੇ ਵੀ ਪ੍ਰਤੀਕਿਰਿਆ ਦਿੱਤੀ ਸੀ ਅਤੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਸੀ। ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਨੇ ਵੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਖਿਲਾਫ ਬਿਆਨ ਦਿੱਤੇ ਸਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਬਾਬਰੀ ਮਸਜਿਦ ਨੂੰ ਢਾਹ ਕੇ ਜਿਸ ਤਰ੍ਹਾਂ ਮੰਦਰ ਬਣਾਇਆ ਗਿਆ ਹੈ, ਉਹ ਗਲਤ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: 6 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜ੍ਹ ਗਏ 39 ਲੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

 


author

cherry

Content Editor

Related News