ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਲਈ ਡੈੱਡਲਾਈਨ ਵਧਾਈ ਜਾਣੀ ਚਾਹੀਦੀ ਹੈ: ਨਾਰਵੇ

Tuesday, Aug 24, 2021 - 05:18 PM (IST)

ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਲਈ ਡੈੱਡਲਾਈਨ ਵਧਾਈ ਜਾਣੀ ਚਾਹੀਦੀ ਹੈ: ਨਾਰਵੇ

ਕੋਪੇਨਹੇਗਨ/ਡੈਨਮਾਰਕ (ਭਾਸ਼ਾ): ਨਾਰਵੇ ਦੀ ਵਿਦੇਸ਼ ਮੰਤਰੀ ਇਨੇ ਏਰਿਕਸਨ ਸੋਰੇਈਡ ਦਾ ਕਹਿਣਾ ਹੈ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਲਈ ਡੈੱਡਲਾਈਨ 31 ਅਗਸਤ ਤੋਂ ਅੱਗੇ ਵਧਾਈ ਜਾਣੀ ਚਾਹੀਦੀ ਹੈ। ਏਰਿਕਸਨ ਸੋਰੇਈਡ ਨੇ ਮੰਗਲਵਾਰ ਸਵੇਰੇ ਨਾਰਵੇ ਦੇ ਪ੍ਰਸਾਰਕ ਟੀਵੀ 2 ਨੂੰ ਦੱਸਿਆ, ‘ਮੁੱਖ ਚਿੰਤਾਵਾਂ ਵਿਚੋਂ ਇਕ ਇਹ ਹੈ ਕਿ ਹਵਾਈਅੱਡੇ ਨੂੰ ਬੰਦ ਕਰ ਦਿੱਤਾ ਜਾਏਗਾ।’ ਉਨ੍ਹਾਂ ਕਿਹਾ, ‘ਹਵਾਈਅੱਡੇ ਦਾ ਸਿਵਲ ਹਿੱਸਾ ਬੰਦ ਹੈ ਅਤੇ ਅਸੀਂ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਲਈ ਪੂਰੀ ਤਰ੍ਹਾਂ ਨਾਲ ਅਮਰੀਕੀ ਫ਼ੌਜੀ ਮੁਹਿੰਮ ’ਤੇ ਨਿਰਭਰ ਹਾਂ।’

ਉਨ੍ਹਾਂ ਨੇ ਨਾਰਵੇ ਦੇ ਹੋਰ ਪ੍ਰਸਾਰਕ ‘ਐਨ.ਆਰ.ਕੇ.’ ਨੂੰ ਕਿਹਾ ਕਿ ਨਾਰਵੇ ਲੋਕਾਂ ਨੂੰ ਕੱਢਣਾ ਉਦੋਂ ਤੱਕ ਜਾਰੀ ਰੱਖੇਗਾ, ਜਦੋਂ ਤੱਕ ਕਾਬੁਲ ਵਿਚ ਹਵਾਈਅੱਡਾ ਖੁੱਲ੍ਹਾ ਰਹਿੰਦਾ ਹੈ। ਉਨ੍ਹਾਂ ਕਿਹਾ, ‘ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਅਸੀਂ ਨਾਰਵੇ ਦੇ ਉਨ੍ਹਾਂ ਸਾਰੇ ਨਾਗਰਿਕਾਂ ਦੀ ਮਦਦ ਕਰਨ ਵਿਚ ਸਮਰਥ ਹੋਵਾਂਗੇ ਜੋ ਇਸ ਵਾਰ ਮਦਦ ਚਾਹੁੰਦੇ ਹਨ।’ ਜ਼ਿਕਰਯੋਗ ਹੈ ਕਿ ਨਾਰਵੇ ਨੇ ਹੁਣ ਤੱਕ ਅਫ਼ਗਾਨਿਸਤਾਨ ਤੋਂ 374 ਲੋਕਾਂ ਨੂੰ ਕੱਢਿਆ ਹੈ।


author

cherry

Content Editor

Related News