ਨਾਰਵੇ ਦਾ ਇਲਜ਼ਾਮ : ਚੀਨੀ ਹੈਕਰਸ ਨੇ ਸੰਸਦ ਨਾਲ ਜੁੜੇ ਈਮੇਲ ਖਾਤਿਆਂ ’ਤੇ ਲਾਈ ਸੰਨ੍ਹ

Wednesday, Jul 21, 2021 - 06:39 PM (IST)

ਓਸਲੋ—  ਨਾਰਵੇ ਦੀ ਸਰਕਾਰ ਨੇ ਰਸਮੀ ਤੌਰ ’ਤੇ ਉਸ ਦੀ ਸੰਸਦ ਨਾਲ ਜੁੜੇ ਈਮੇਲ ਖਾਤਿਆਂ ’ਚ ਸੰਨ੍ਹ ਲਈ ਚੀਨੀ ਹੈਕਰਸ ਨੂੰ ਜ਼ਿੰਮੇਵਾਰ ਠਹਿਰਾਇਆ। ਨਾਰਵੇਜੀਅਨ ਸੰਸਦ ਨੇ ਕਿਹਾ ਕਿ ਮਾਰਚ ’ਚ ਮਾਈਕ੍ਰੋਸਾਫ਼ਟ ਐਕਸਚੇਂਜ ਸਰਵਰ ਘਟਨਾ ਦੇ ਦੌਰਾਨ ਈਮੇਲ ਸਿਸਟਮ ਦੀ ਉਲੰਘਣਾ ਕੀਤੀ ਗਈ ਸੀ। ਨਾਰਵੇ ਦੇ ਵਿਦੇਸ਼ ਮੰਤਰੀ ਐਰੀਕਸਨ ਸੋਰਾਈਡ ਨੇ ਇਕ ਬਿਆਨ ’ਚ ਕਿਹਾ, ‘‘ਇਕ ਵਿਸਥਾਰ ਨਾਲ ਖ਼ੁਫ਼ੀਆ ਆਕਲਨ ਦੇ ਬਾਅਦ ਪਤਾ ਲੱਗਾ ਕਿ ਇਹ ਸਾਡੀ ਸਭ ਤੋਂ ਮਹੱਤਵਪੂਰਨ ਲੋਕਤੰਤਰਕ ਸੰਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਇਕ ਬਹੁਤ ਹੀ ਗੰਭੀਰ ਘਟਨਾ ਸੀ।’’ ਸਾਡਾ ਵਿਚਾਰ ਹੈ ਕਿ ਚੀਨ ਹੈਕਰਸ ਨੇ ਕਮਜ਼ੋਰੀਆਂ ਦਾ ਫ਼ਾਇਦਾ ਉਠਾਇਆ।’’

ਸੋਰਾਈਡ ਨੇ ਪੁਸ਼ਟੀ ਕੀਤੀ ਕਿ ਸਟਾਰਲਿੰਗ ਇਸ ਸੋਸ਼ਣ ਦਾ ਸ਼ਿਕਾਰ ਸੀ ਤੇ ਸਿੱਧਾ ਮੁੱਦਾ ਉਠਾਉਣ ਲਈ ਚੀਨੀ ਦੂਤਾਵਾਸ ਨਾਲ ਸੰਪਰਕ ਕੀਤਾ ਗਿਆ ਸੀ। ਇਸ ਦਾ ਖੁਲਾਸਾ ਉਸ ਦਿਨ ਹੋਇਆ ਜਦੋਂ ਅਮਰੀਕੀ ਤੇ ਪੱਛਮ ਸਹਿਯੋਗੀਆਂ ਨੇ ਰਸਮੀ ਤੌਰ ’ਤੇ ਮਾਈਕ੍ਰੋਸਾਫਟ ਐਕਸਚੇਂਜ ਈਮੇਲ ਸਰਵਰ ਸਾਫ਼ਟਵੇਅਰ ਦੇ ਵੱਡੇ ਪੈਮਾਨੇ ’ਤੇ ਹੈਕ ਲਈ ਚੀਨ ਨੂੰ ਦੋਸ਼ੀ ਠਹਿਰਾਇਆ ਤੇ ਕਿਹਾ ਕਿ ਚੀਨੀ ਸਰਕਾਰ ਨਾਲ ਜੁੜੇ ਅਪਰਾਧਕ ਹੈਕਰਾਂ ਨੇ ਰੈਸਮਵੇਅਰ ਤੇ ਹੋਰ ਗ਼ੈਰ ਕਾਨੂੰਨੀ ਸਾਈਬਰ ਆਪਰੇਸ਼ਨ ਕੀਤੇ ਹਨ।

ਮੰਤਰੀ ਸੋਰਾਈਡ ਨੇ ਜ਼ੋਰ ਦੇ ਕੇ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਚੀਨ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਵੇਗਾ ਤੇ ਇਹ ਯਕੀਨੀ ਕਰੇਗਾ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।’’ ਇਸ ਤਰ੍ਹਾਂ ਦੇ ਗ਼ਲਤ ਸਾਈਬਰ ਗਤੀਵਿਧੀਆਂ ਨੂੰ ਹੋਣ ਦੇਣਾ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ਾਂ ਵੱਲੋਂ ਸਮਰਥਤ ਜ਼ਿੰਮੇਵਾਰ ਰਾਜ ਵਿਵਹਾਰ ਦੇ ਮਾਪਦੰਡਾਂ ਦੇ ਉਲਟ ਹੈ।’’ ਸਟਾਰਲਿੰਗ ਨੇ ਸਤੰਬਰ ’ਚ ਐਲਾਨ ਕੀਤਾ ਸੀ ਕਿ ਉਹ ਆਈ.ਟੀ. ਹਮਲੇ ਦੀ ਲਪੇਟ ’ਚ ਆ ਗਿਆ ਹੈ ਤੇ ਸੰਸਦ ਦੇ ਮੈਂਬਰਾਂ ਤੇ ਸਟਾਫ਼ ਮੈਂਬਰਾਂ ਦੇ ਡਾਟਾ ਨੂੰ ਸਾਈਬਰ ਹਮਲਾਵਰਾਂ ਵੱਲੋਂ ਸਫ਼ਲਤਾ ਨਾਲ ਡਾਊਨਲੋਡ ਕੀਤਾ ਗਿਆ ਹੈ।


Tarsem Singh

Content Editor

Related News