ਉਤਰੀ ਆਇਰਲੈਂਡ ’ਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ

Friday, Apr 09, 2021 - 04:46 PM (IST)

ਉਤਰੀ ਆਇਰਲੈਂਡ ’ਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ

ਬੇਲਫਾਸਟ (ਭਾਸ਼ਾ) : ਉਤਰੀ ਆਇਰਲੈਂਡ ਵਿਚ ਫਿਰ ਤੋਂ ਹਿੰਸਾ ਭੜਕਨ ਦੌਰਾਨ ਨੌਜਵਾਨਾਂ ਨੇ ਬੇਲਫਾਸਟ ਵਿਚ ਪੁਲਸ ’ਤੇ ਪੱਥਰਬਾਜ਼ੀ ਕੀਤੀ ਅਤੇ ਜਵਾਬੀ ਕਾਰਵਾਈ ਵਿਚ ਪੁਲਸ ਨੇ ਉਨ੍ਹਾਂ ’ਤੇ ਪਾਣੀ ਦੀਆਂ ਵਾਛੜਾਂ ਕੀਤੀਆਂ। ਬ੍ਰੈਕਜ਼ਿਟ ਦੇ ਬਾਅਦ ਦੇ ਵਪਾਰ ਨਿਯਮਾਂ ਅਤੇ ਬੇਲਫਾਸਟ ਦੀ ਸੱਤਾ ਸਾਂਝੀ ਕਰਨ ਵਾਲੀ ਪ੍ਰੋਟੇਸਟੈਂਟ-ਕੈਥੋਲਿਕ ਸਰਕਾਰ ਵਿਚ ਦਲਾਂ ਵਿਚਾਲੇ ਸਬੰਧ ਵਿਗੜਨ ਨੂੰ ਲੈ ਕੇ ਤਣਾਅ ਦੌਰਾਨ ਪਿਛਲੇ ਹਫ਼ਤੇ ਹਿੰਸਾ ਸ਼ੁਰੂ ਹੋ ਗਈ ਸੀ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਆਇਰਲੈਂਡ ਦੇ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ ਅਤੇ ਅਮਰੀਕੀ ਰਾਸ਼ਟਰੀ ਜੋਅ ਬਾਈਡੇਨ ਦੀ ਤਣਾਅ ਘੱਟ ਕਰਨ ਵਾਲੀਆਂ ਅਪੀਲਾਂ ਦੇ ਬਾਵਜੂਦ ਵੀਰਵਾਰ ਰਾਤ ਨੂੰ ਹਿੰਸਾ ਹੋਈ। ਦੰਗਕਾਰੀਆਂ ਨੇ ਪੁਲਸ ’ਤੇ ਪਥਰਾਅ ਕੀਤਾ, ਜਿਸ ਦੇ ਬਾਅਦ ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਪਾਣੀ ਦੀਆਂ ਵਾਛੜਾਂ ਕੀਤੀਆਂ।

ਉਥੇ ਹੀ ਉਤਰੀ ਆਇਰਲੈਂਡ ਦੀ ਅਸੈਂਬਲੀ ਨੇ ਅਰਾਜਕਤਾ ਨੂੰ ਖ਼ਤਮ ਕਰਨ ਦਾ ਐਲਾਨ ਕਰਦੇ ਹੋਏ ਇਕ ਪ੍ਰਸਤਾਵ ਸਰਵਸੰਮਤੀ ਨਾਲ ਪਾਸ ਕੀਤਾ ਅਤੇ ਖੇਤਰ ਦੀ ਸਰਕਾਰ ਨੇ ਹਿੰਸਾ ਦੀ ਨਿੰਦਾ ਕੀਤੀ। ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਦੇ ਬਾਅਦ ਉਤਰੀ ਆਇਰਲੈਂਡ ਦੀ ਵਿਵਾਦਪੂਰਨ ਸਥਿਤੀ ਚਰਚਾ ਵਿਚ ਆਈ। ਇੱੱਥੇ ਕੁੱਝ ਲੋਕਾਂ ਦੀ ਪਛਾਣ ਬ੍ਰਿਟਿਸ਼ ਦੇ ਰੂਪ ਵਿਚ ਹੈ ਅਤੇ ਉਹ ਬ੍ਰਿਟੇਨ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ, ਜਦੋਂਕਿ ਕੁੱਝ ਲੋਕ ਖ਼ੁਦ ਨੂੰ ਆਇਰਲੈਂਡ ਵਾਸੀ ਮੰਨਦੇ ਹਨ ਅਤੇ ਉਹ ਗੁਆਂਢੀ ਆਇਰਲੈਂਡ ਗਣਰਾਜ ਦਾ ਹਿੱਸਾ ਬਣਨਾ ਚਾਹੁੰਦੇ ਹਨ, ਜੋ ਯੂਰਪੀ ਸੰਘ ਦਾ ਮੈਂਬਰ ਹੈ।
 


author

cherry

Content Editor

Related News