ਦੱਖਣੀ ਕੋਰੀਆਈ ਖਿਡਾਰੀਆਂ ਨਾਲ ਲਈ ਸੈਲਫੀ, ਉੱਤਰੀ ਕੋਰੀਆ ਦੇ ਖਿਡਾਰੀਆਂ ਨੂੰ ਪਈ ਝਾੜ

Sunday, Aug 25, 2024 - 09:30 PM (IST)

ਨਵੀਂ ਦਿੱਲੀ : ਕਈ ਵਿਦੇਸ਼ੀ ਅਖਬਾਰਾਂ ਨੇ ਖਬਰ ਦਿੱਤੀ ਹੈ ਕਿ ਪੈਰਿਸ ਓਲੰਪਿਕ ਵਿਚ ਦੱਖਣੀ ਕੋਰੀਆ ਦੇ ਖਿਡਾਰੀਆਂ ਨਾਲ ਮੁਸਕਰਾਉਂਦੇ ਹੋਏ ਸੈਲਫੀ ਲੈਣ 'ਤੇ ਉੱਤਰੀ ਕੋਰੀਆ ਦੇ ਖਿਡਾਰੀਆਂ ਨੂੰ ਉੱਤਰੀ ਕੋਰੀਆ ਦੇ ਅਧਿਕਾਰੀਆਂ ਨੇ ਤਾੜਨਾ ਕੀਤੀ ਹੈ। ਨਿਊਯਾਰਕ ਟਾਈਮਜ਼ ਦੇ ਅਨੁਸਾਰ ਪੈਰਿਸ ਓਲੰਪਿਕ ਵਿਚ ਉੱਤਰ ਕੋਰੀ ਦੀ ਟੇਬਲ ਟੈਨਿਸ ਚਾਂਦੀ ਤਮਗਾ ਜੇਤੂ ਰੀ ਜੋਂਗ ਸਿਕ ਤੇ ਕਿਮ ਕੁਮ ਯੋਂਗ ਨੂੰ ਤਮਗਾ ਲੈਂਦੇ ਸਮੇਂ ਦੱਖਣੀ ਕੋਰੀ ਦੇ ਆਪਣੇ ਵਿਰੋਧੀ ਲਿਮ ਜੋਂਗ-ਹੁਨ ਤੇ ਸ਼ਿਨ ਯੂ-ਬਿਨ ਦੇ ਨਾਲ 'ਮੁਸਕੁਰਾਉਣ' ਵਾਲੀ ਸੈਲਫੀ ਦੇ ਲਈ ਅਨੁਸ਼ਾਸਨਕ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦ ਟੈਲੀਗ੍ਰਾਫ ਦੀ ਰਿਪੋਰਟ ਦੇ ਅਨੁਸਾਰ ਰੀ ਜੋਂਗ ਸਿਕ ਤੇ ਕਿਮ ਕੁਮ ਯੋਂਗ ਪੈਰਿਸ ਓਲੰਪਿਕ ਤੋਂ ਪਰਤੇ ਹੋਰ ਐਥਲੀਟਾਂ ਦੇ ਨਾਲ ਰਸਮੀ ਮੁਲਾਂਕਣ ਤੋਂ ਲੰਘ ਰਹੇ ਹਨ। ਰਿਪੋਰਟ ਦੇ ਮੁਤਾਬਕ ਇਹ ਮੁਲਾਂਕਣ ਉੱਤਰ ਕੋਰੀਆ ਵਿਚ ਇਕ ਮਾਣਕ ਪ੍ਰਕਿਰਿਆ ਹੈ, ਜਿਸ ਦਾ ਟੀਚਾ ਵਿਦੇਸ਼ੀ ਸੰਸਕ੍ਰਿਤੀਆਂ ਦੇ ਸੰਪਰਕ ਵਿਚ ਆਉਣ ਨਾਲ ਹੋਣ ਵਾਲੇ ਕਿਸੇ ਵੀ ਦੋਸ਼ ਨੂੰ ਦੂਰ ਕਰਨਾ ਹੈ। ਯੋਂਗਯਾਂਗ ਵਿਚ ਨਾਂ ਜ਼ਾਹਿਰ ਨਾ ਕਰਨ ਵਾਲੇ ਅਧਿਕਾਰੀਆਂ ਨੇ ਡੇਲੀ ਐੱਨਕੇ ਨੂੰ ਦੱਸਿਆ ਕਿ ਦੁਸ਼ਮਨ ਦੇਸ਼ ਦੱਖਣੀ ਕੋਰੀ ਦੇ ਐਥਲੀਟਾਂ ਦੇ ਨਾਲ ਮੁਸਕੁਰਾਉਂਣ ਦੇ ਲਈ ਉੱਤਰ ਕੋਰੀਆ ਦੇ ਐਥਲੀਟਾਂ ਨੂੰ ਝਾੜ ਪਈ ਹੈ। ਜ਼ਿਕਰਯੋਗ ਹੈ ਕਿ ਇਸ ਸੈਲਫੀ ਵਿਚ ਸੋਨ ਤਮਗਾ ਜੇਤੂ ਚੀਨ ਦੇ ਖਿਡਾਰੀ ਵੀ ਸ਼ਾਮਲ ਹਨ। ਇਸ ਸੈਲਫੀ ਨੂੰ ਦੱਖਣੀ ਕੋਰੀਆ ਖਿਡਾਰੀ ਲਿਮ ਜੋਂਗ-ਹੁਨ ਨੇ ਲਿਆ ਸੀ। ਫੋਟੋ ਵਿਚ ਦੋਵੇਂ ਕੋਰੀਆਈ ਰਾਸ਼ਟਰੀ ਝੰਡੇ ਹਨ।


Baljit Singh

Content Editor

Related News