ਹੈਰਾਨੀਜਨਕ: ਉੱਤਰੀ ਕੋਰੀਆ ਦੇ ਮੁੰਡੇ ਨੇ ਸਿਰਫ਼ 5 ਮਿੰਟ ਤੱਕ ਦੇਖੀ ਇਹ ਫ਼ਿਲਮ,ਹੋਈ 14 ਸਾਲ ਦੀ ਜੇਲ੍ਹ

12/01/2021 12:20:09 PM

ਪਿਓਂਗਯਾਂਗ– ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅਤੇ ਉਥੋਂ ਦੀ ਸਰਕਾਰ ਆਪਣੇ ਅਜੀਬੋ-ਗਰੀਬ ਰਵੱਈਏ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿਚ ਰਹਿੰਦੇ ਹਨ। ਹੁਣ ਇਕ ਸਕੂਲੀ ਵਿਦਿਆਰਥੀ ਨੇ 'ਦੱਖਣੀ ਕੋਰੀਆ' ਦੀ ਇਕ ਫਿਲਮ ਦਾ ਛੋਟਾ ਸੀਨ ਦੇਖਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 14 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ।

ਇਹ ਵੀ ਪੜ੍ਹੋ : ਅਮਰੀਕਾ: 15 ਸਾਲਾ ਮੁੰਡੇ ਨੇ ਸਕੂਲ ’ਚ ਅੰਨ੍ਹੇਵਾਹ ਕੀਤੀ ਗੋਲੀਬਾਰੀ, 3 ਵਿਦਿਆਰਥੀਆਂ ਦੀ ਮੌਤ

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਉੱਤਰੀ ਕੋਰੀਆ ’ਚ 7 ਨਵੰਬਰ ਨੂੰ 14 ਸਾਲਾ ਮੁੰਡੇ ਨੂੰ ਸਿਰਫ਼ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ, ਕਿਉਂਕਿ ਉਸ ਨੇ ਦੱਖਣੀ ਕੋਰੀਆ ਦੀ ਫਿਲਮ ‘ਦਿ ਅੰਕਲ’ ਦਾ ਸਿਰਫ਼ 5 ਮਿੰਟ ਦਾ ਸੀਨ ਦੇਖਿਆ ਸੀ। ਇਹ ਕਿਮ ਯੋਉਂਗ ਜਿਨ ਵੱਲੋਂ ਨਿਰਦੇਸ਼ਿਤ 'ਮਿਸਟਰੀ ਡਰਾਮਾ' ਫਿਲਮ ਹੈ। ਰਿਪੋਰਟ ਮੁਤਾਬਕ ਬੱਚਾ ਹਾਈਸੇਨ ਸ਼ਹਿਰ ਦੇ ਐਲੀਮੈਂਟਰੀ ਅਤੇ ਮਿਡਲ ਸਕੂਲ ਦਾ ਵਿਦਿਆਰਥੀ ਸੀ। ਬੱਚੇ ਨੇ ਸਿਰਫ਼ 5 ਮਿੰਟ ਹੀ ਫਿਲਮ ਦੇਖੀ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 14 ਸਾਲ ਦੀ ਸਜ਼ਾ ਸੁਣਾਈ ਗਈ।

ਇਹ ਵੀ ਪੜ੍ਹੋ : ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦਾ ਦੋਸ਼, ਕਿਹਾ- ਪੈਸਿਆਂ ਲਈ ਵਿਦੇਸ਼ਾਂ ਦੇ ਗੁਰਦੁਆਰਿਆਂ ’ਤੇ ਕਬਜ਼ਾ ਚਾਹੁੰਦੈ ਗੁਰਪਤਵੰਤ ਪੰਨੂ

ਮੰਨਿਆ ਜਾ ਰਿਹਾ ਹੈ ਦੇਸ਼ ਦੇ 'ਐਸੋਸੀਏਸ਼ਨ ਸਿਟਸਮ' ਦੇ ਤਹਿਤ ਬੱਚੇ ਦੇ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇਸ ਸਿਟਸਮ ਤਹਿਤ ਜੇਕਰ ਗੈਰ-ਜ਼ਿੰਮੇਵਾਰ ਸਿੱਖਿਆ ਕਾਰਨ ਸੱਭਿਆਚਾਰ ਨਾਲ ਸਬੰਧਤ ਕੋਈ ਅਪਰਾਧ ਦੇਸ਼ ਵਿਚ ਹੁੰਦਾ ਹੈ ਤਾਂ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਭਾਰਤੀ ਕਰੰਸੀ ਮੁਤਾਬਕ ਕਰੀਬ 16,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਅਪਰਾਧੀ ਦੀ ਉਮਰ 5 ਸਾਲ ਤੋਂ ਵੱਧ ਅਤੇ 15 ਸਾਲ ਤੋਂ ਘੱਟ ਹੈ ਤਾਂ ਉਸ ਨੂੰ 'ਸੁਧਾਰਕ ਮਜ਼ਦੂਰੀ' ਦੀ ਸਜ਼ਾ ਸੁਣਾਈ ਜਾ ਸਕਦੀ ਹੈ। 

ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ WHO ਨੇ ਜਾਰੀ ਕੀਤੀ ‘ਹਾਈ ਰਿਸਕ’ ਦੀ ਚਿਤਾਵਨੀ

ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਉੱਤਰੀ ਕੋਰੀਆ ਦੀ ਸਰਕਾਰ ਨੇ ਯੂਥ ਐਜੂਕੇਸ਼ਨ ਪ੍ਰੋਟੈਕਸ਼ਨ ਐਕਟ ਪੇਸ਼ ਕੀਤਾ ਸੀ, ਜਿਸ ਦਾ ਮਕਸਦ ਨੌਜਵਾਨਾਂ ਦੀ ਵਿਚਾਰਧਾਰਕ ਸਿਖਲਾਈ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤੋਂ ਇਲਾਵਾ ਐਸੋਸੀਏਸ਼ਨ ਸਿਸਟਮ ਵੀ ਲਾਗੂ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ 'ਚ ਨੌਜਵਾਨਾਂ 'ਚ ਦੱਖਣੀ ਕੋਰੀਆ ਦੀਆਂ ਫਿਲਮਾਂ ਕਾਫ਼ੀ ਮਸ਼ਹੂਰ ਹੋ ਰਹੀਆਂ ਹਨ ਅਤੇ ਸਰਕਾਰ ਨਹੀਂ ਚਾਹੁੰਦੀ ਕਿ ਉੱਥੇ ਦੇ ਲੋਕ ਦੱਖਣੀ ਕੋਰੀਆ ਦੀਆਂ ਫ਼ਿਲਮਾਂ ਦੇਖਣ। ਉੱਤਰੀ ਕੋਰੀਆ ਦੀ ਸਰਕਾਰ ਇਸ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰ ਰਹੀ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News