ਬਾਈਡੇਨ ''ਤੇ ਭੜਕਿਆ ਉੱਤਰੀ ਕੋਰੀਆ, ਅਮਰੀਕਾ ਨੂੰ ਦੇ ਦਿੱਤੀ ਚਿਤਾਵਨੀ

Friday, Jan 14, 2022 - 12:41 PM (IST)

ਬਾਈਡੇਨ ''ਤੇ ਭੜਕਿਆ ਉੱਤਰੀ ਕੋਰੀਆ, ਅਮਰੀਕਾ ਨੂੰ ਦੇ ਦਿੱਤੀ ਚਿਤਾਵਨੀ

ਇੰਟਰਨੈਸ਼ਨਲ ਡੈਸਕ- ਉੱਤਰੀ ਕੋਰੀਆ ਨੇ ਉਸ ਦੇ ਨਵੇਂ ਮਿਜ਼ਾਈਲ ਪ੍ਰੀਖਣਾਂ ਨੂੰ ਲੈ ਕੇ ਦੇਸ਼ ਦੇ ਖ਼ਿਲਾਫ਼ ਨਵੀਆਂ ਪਾਬੰਦੀਆਂ ਲਗਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ 'ਤੇ ਨਿਸ਼ਾਨਾ ਵਿੰਨ੍ਹਿਆ ਤੇ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਆਪਣੇ 'ਟਕਰਾਅ ਵਾਲੇ ਰੁਖ਼' 'ਤੇ ਕਾਇਮ ਰਹਿੰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਤੇ ਸਪੱਸ਼ਟ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਉੱਤਰ ਕੋਰੀਆਈ ਅਧਿਕਾਰੀਆਂ ’ਤੇ ਲਾਇਆ ਬੈਨ

ਉੱਤਰੀ ਕੋਰੀਆ ਦੀ ਅਧਿਕਾਰਤ ਸਮਾਚਾਰ ਕਮੇਟੀ 'ਕੋਰੀਅਨ ਸੈਂਟਰਲ ਨਿਊਜ਼ ਏਜੰਸੀ' ਨੇ ਵਿਦੇਸ ਮੰਤਰਾਲਾ ਦੇ ਇਕ ਬੁਲਾਰੇ ਦੇ ਹਵਾਲੇ ਤੋਂ ਕਿਹਾ ਕਿ ਉੱਤਰੀ ਕੋਰੀਆ ਵਲੋਂ ਕਥਿਤ ਹਾਈਪਰਸੋਨਿਕ ਮਿਜ਼ਾਈਲਾਂ ਦਾ ਪ੍ਰੀਖਣ ਆਤਮਰੱਖਿਆ ਲਈ ਕੀਤਾ ਗਿਆ ਇਕ ਸਹੀ ਕਦਮ ਸੀ। ਬੁਲਾਰੇ ਨੇ ਕਿਹਾ ਕਿ ਨਵੀਆਂ ਪਾਬੰਦੀਆਂ ਅਮਰੀਕਾ ਦੇ ਦੁਸ਼ਮਨੀਪੂਰਨ ਇਰਾਦੇ ਨੂੰ ਪ੍ਰਗਟਾਉਂਦੀਆਂ ਹਨ, ਜਿਸ ਦਾ ਉਦੇਸ਼ ਉੱਤਰੀ ਕੋਰੀਆ ਨੂੰ 'ਅਲਗ-ਥਲਗ ਕਰਨਾ ਤੇ ਉਸ 'ਤੇ ਦਬਾਅ ਬਣਾਉਣਾ ਹੈ।'

ਇਹ ਵੀ ਪੜ੍ਹੋ : ਬਾਈਡੇਨ ਫੈਡਰਲ ਰਿਜ਼ਰਵ ਦੇ ਬੋਰਡ ਲਈ ਗੈਰ ਗੋਰੀ ਔਰਤ ਸਮੇਤ ਤਿੰਨ ਨੂੰ ਕਰਨਗੇ ਨਾਮਜ਼ਦ

ਉਨ੍ਹਾਂ ਕਿਹਾ, 'ਅਮਰੀਕਾ ਜਾਣਬੁੱਝ ਕੇ ਸਥਿਤੀ ਨੂੰ ਵਿਗਾੜ ਰਿਹਾ ਹੈ ਜਦਕਿ ਅਲਗ ਤੋਂ ਪਾਬੰਦੀਆਂ ਲਾਗੂ ਹਨ ਤੇ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਉੱਤਰੀ ਕੋਰੀਆ ਦੇ ਖ਼ਿਲਾਫ਼ ਅਜਿਹੇ ਕਦਮਾਂ ਤੋਂ ਵੀ ਸੰਤਸ਼ਟ ਨਹੀਂ ਹੈ। ਇਸ ਤੋਂ ਪਤਾ ਲਗਦਾ ਹੈ ਕਿ ਅਮਰੀਕੀ ਪ੍ਰਸ਼ਾਸਨ ਕੂਟਨੀਤਿਕ ਤੇ ਸੰਵਾਦ 'ਤੇ ਜ਼ੋਰ ਦੇਣ ਦਾ ਮਾਤਰ ਦਿਖਾਵਾ ਕਰ ਰਿਹਾ ਹੈ। ਜੇਕਰ ਅਮਰੀਕਾ ਨੇ ਟਕਰਾਅ ਵਾਲਾ ਰੁਖ਼ ਜਾਰੀ ਰਖਿਆ ਤਾਂ ਉੱਤਰ ਕੋਰੀਆ ਉਸ ਖ਼ਿਲਾਫ਼ ਸਖਤ ਤੇ ਸਪੱਸ਼ਟ ਕਾਰਵਾਈ ਕਰਨ ਨੂੰ ਮਜਬੂਰ ਹੋ ਜਾਵੇਗਾ।' 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News